(ਸਮਾਜ ਵੀਕਲੀ)
ਓਹ ਮੌਜਾਂ ਭੁੱਲਣੀਆਂ ਨਹੀਂ,
ਜੋ ਛੁੱਟੀਆਂ ਦੇ ਵਿੱਚ ਕਰੀਆਂ।
ਅੱਧੀ ਰਾਤ ਮੁਬੈਲ ਦੇਖ ਕੇ,
ਘੋੜੇ ਵੇਚ ਕੇ ਸੌਂਦੇ ਸੀ।
ਅੱਠ ਵਜੇ ਤੱਕ ਮਾਪੇ ਸਾਡੇ,
ਖੜੇ ਸਰ੍ਹਾਣੇ ਰਹਿੰਦੇ ਸੀ।
ਖਿੱਚ ਖਿੱਚ ਕੇ ਸੀ ਠਾਉਂਦੀ ਬੇਬੇ,
ਥੱਲਿਓਂ ਖਿੱਚ ਕੇ ਦਰੀਆਂ।
ਓਹ ਮੌਜਾਂ ਭੁੱਲਣੀਆਂ ਨਹੀਂ,
ਜੋ ਛੁੱਟੀਆਂ ਦੇ ਵਿੱਚ ਕਰੀਆਂ।
ਸਾਰਾ ਦਿਨ ਹੀ ਠਾਈ ਰੱਖਦੇ,
ਆਪਾਂ ਘਰੇ ਤਬਾਹੀ ਸੀ।
ਬਿੰਦੇ ਝੱਟੇ ਚਾੜ੍ਹੀ ਰੱਖਦੇ,
ਚੁੱਲ੍ਹੇ ਉੱਤੇ ਕੜਾਹੀ ਸੀ।
ਕੱਢ ਪਕੌੜੇ ਮੈਗੀ ਫੁੱਲੀਆਂ,
ਹਰ ਦਮ ਰੱਖਦੇ ਤਲੀਆਂ।
ਓਹ ਮੌਜਾਂ ਭੁੱਲਣੀਆਂ ਨਹੀਂ,
ਜੋ ਛੁੱਟੀਆਂ ਦੇ ਵਿੱਚ ਕਰੀਆਂ।
ਜੁੰਡੋ ਜੁੰਡੀ ਝਾਟਮ ਝੀਟੇ,
ਕਰਦੇ ਨਾਲੇ ਲੜਾਈਆਂ ਬਈ।
ਫਿਕਰ ਨਾ ਫਾਕਾ ਸਾਨੂੰ ਮਾਨਾਂ,
ਕਰੀਆਂ ਨਹੀਂ ਪੜਾਈਆਂ ਬਈ।
ਟਿਕ ਜਾਂਦੇ ਫਿਰ ਬਾਪੂ ਨੇ ਜਦ,
ਗਿੱਚੀ ਵਿੱਚ ਦੋ ਧਰੀਆਂ।
ਓਹ ਮੌਜਾਂ ਭੁੱਲਣੀਆਂ ਨਹੀਂ,
ਜੋ ਛੁੱਟੀਆਂ ਦੇ ਵਿੱਚ ਕਰੀਆਂ।
ਮਾਨ ਭੈਣੀ ਬਾਘੇ ਆਲ਼ਾ
9915545950
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly