(ਸਮਾਜ ਵੀਕਲੀ)
ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ
ਪੰਜਾਬੀ ਏ ਜੁਬਾਨ, ਸੁਹਣੀ ਵਾਂਗਰਾਂ ਰਕਾਨ
ਪੰਜਾਬੀ ਮਾਂ ਬੋਲੀ,ਨਾਲ਼ ਸ਼ਾਨ ਦੇ ਖੜੀ
ਅੱਜ ਵੀ ਪੰਜਾਬ ਮੇਰਾ ਸੋਨੇ ਦੀ ਲੜੀ।
ਸੁਹਣੇ ਮਾਂ ਦੇ ਜੰਮੇ ਲਾਲ, ਪੱਗ ਬੰਨ ਫੱਬਦੇ
ਕਹਿ ਕੇ ਸਰਦਾਰ ਜੀ ਵਿਦੇਸੀਂ ਸਾਰੇ ਸੱਦਦੇ
ਸਿਰ ਸੋਹਵੇ ਚੁੰਨੀ,ਪੰਜਾਬਣ ਟੌਹਰ ਵੱਖਰੀ
ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ।
ਮਿਹਨਤੀ ਪੰਜਾਬੀ ਨੂੰ , ਸਾਰਾ ਜੱਗ ਮੰਨਦਾ
ਫਿੱਕਾ ਵਿਗਿਆਨ, ਨਾ ਕਿਸਾਨ ਮੋਰੇ ਖੰਘਦਾ
20ਆਂ ਦੇ ਲੰਗਰ, ਚੱਲੀ ਜਾਂਦੀ ਏ ਲੜੀ
ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ।
ਗੁਰੂਆਂ ਤੇ ਪੀਰਾਂ ਮਾਣ ਇਸ ਨੂੰ ਨਿਵਾਜਿਆ
ਖ਼ਾਲਸਾ ਪੰਥ ਗੁਰਾਂ ਪੰਜਾਬ ਵਿੱਚ ਸਾਜਿਆ
ਨਾਨਕ ਸਾਹਿਬ ਤੇਰਾ ਕਹਿ ਨਿਵਾਜੀ ਤੱਕੜੀ
ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ।
ਸਾਹਿਬ ਕੌਰ ਹੈ ਮਾਂ ਅਸਾਂ ਦੀ, ਗੋਬਿੰਦ ਸਿੰਘ ਹੈ ਪਿਓ
ਨਾ ਕੋਈ ਦਾਨੀ ਇਹਨਾ ਵਰਗਾ , ਨਾ ਸਕਦਾ ਕੋਈ ਹੋਅ
ਬੇਬੇ ਨਾਨਕੀ ਵਰਗੀਆਂ ਭੈਣਾਂ, ਬੰਨਣ ਵੀਰਾਂ ਰੱਖੜੀ
ਅੱਜ ਵੀ ਪੰਜਾਬ ਮੇਰਾ ਸੋਨੇ ਦੀ ਚਿੜੀ।
ਸਰਬ ਹੈ ਚਾਹੁੰਦੀ ਜਿਉਂਦੀ ਚਿੜੀ।
ਕਵਿੱਤਰੀ ਸਰਬਜੀਤ ਕੌਰ ਪੀਸੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly