ਕਵਿਤਾ

(ਸਮਾਜ ਵੀਕਲੀ)

ਮਿੱਠੇ ਲਫਜ਼ਾਂ ਦੇ ਜਾਇਕੇ ਵੀ
ਬਕਮਾਲ ਹੁੰਦੇ ਨੇ
ਜਿੰਨਾ ਨੀਵਾਂ ਚੱਲੋਗੇ
ਇਹ ਓਨੇ ਹੋਰ ਵਿਸ਼ਾਲ ਹੁੰਦੇ ਨੇ

ਤੂੰ ਐਵੇਂ ਸੜਿਆ ਨਾ ਕਰ
ਕਿਸੇ ਨੂੰ ਹੱਸਦਾ ਵੇਖ ਕੇ
ਮੀਨਾ ਖੌਰੇ ਅੰਦਰੋਂ ਅੰਦਰੀਂ
ਕੀ ਕਿਸੇ ਦੇ ਹਾਲ ਹੁੰਦੇ ਨੇ

ਤੂੰ ਬਸ ਅਰਦਾਸ ਕਰ
ਸਰਬਤ ਦੇ ਭਲੇ ਲਈ
ਓਸ ਵਾਹਿਗੁਰੂ ਦੀ ਮਿਹਰ
ਸਦਕਾ ਹੀ ਤਾਂ
ਸਾਰੇ ਦੁੱਖਾਂ ਤੋਂ ਬਹਾਲ ਹੁੰਦੇ ਨੇ

ਮੀਨਾ ਮਹਿਰੋਕ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਇਤਰਾਜ਼ ਕਿਉਂ