(ਸਮਾਜ ਵੀਕਲੀ)
ਪੱਚੀ ਪੱਚੀ ਪੰਜਾਹ
ਓਹਦਾ ਮੰਦਰ ਦੱਸ ਕਿਹੜੀ ਜਗਾਹ
ਪੱਚੀ ਪੱਚੀ ਪੰਜਾਹ
ਤੇਰੇ ਤਨ ਤੋਂ ਵੱਡੀ ਕਿਹੜੀ ਏ ਪਨਾਹ
ਪੱਚੀ ਪੱਚੀ ਪੰਜਾਹ
ਕੋਈ ਮਿਲੇ ਜੇ ਗੁਰਮੁੱਖ ਆ
ਪੱਚੀ ਪੱਚੀ ਪੰਜਾਹ
ਓਹਦੇ ਅੱਗੇ ਦਈਏ ਸੀਸ ਨਵਾ
ਪੱਚੀ ਪੱਚੀ ਪੰਜਾਹ
ਤੂੰ ਇਕ ਬਾਰੀ ਮਨਮੁੱਖਤਾ ਗਵਾ
ਪੱਚੀ ਪੱਚੀ ਪੰਜਾਹ
ਤੂੰ ਬਣਕੇ ਸੁੱਚਾ ਸਨਮੁੱਖ ਆ
ਪੱਚੀ ਪੱਚੀ ਪੰਜਾਹ
ਗੁਰਸਿੱਖਾਂ ਦੀ ਧੂੜ ਤੂੰ ਮੱਥੇ ਨੂੰ ਲਾ
ਪੱਚੀ ਪੱਚੀ ਪੰਜਾਹ
ਤੇਰੇ ਮਿੱਟ ਜਾਣ ਸਾਰੇ ਪਾਪ ਗੁਨਾਹ
ਪੱਚੀ ਪੱਚੀ ਪੰਜਾਹ
ਨਾਮ ਦਾ ਚਲਾ ਦੇ ਪਰਵਾਹ
ਪੱਚੀ ਪੱਚੀ ਪੰਜਾਹ
ਕਿਰਤ ਕਰ ਤੇ ਰੱਜਕੇ ਖ਼ਾਹ
ਪੱਚੀ ਪੱਚੀ ਪੰਜਾਹ
ਵੰਡ ਕੇ ਛੱਕਣ ਦਾ ਇਕ ਚਾਅ
ਪੱਚੀ ਪੱਚੀ ਪੰਜਾਹ
ਹੁਣ ਰਹਿਤਾਂ ਵੀ ਅਪਣਾਅ
ਪੱਚੀ ਪੱਚੀ ਪੰਜਾਹ
ਨਾ ਧੜੇਬੰਦੀ ਕਰੀਏ ਤੇ ਖਾਈਏ ਕੁੱਟ ਖ਼ਾਮਖਾਹ
ਪੱਚੀ ਪੱਚੀ ਪੰਜਾਹ
ਇਕੱਠੇ ਹੋਈਏ ਹੁਣ ਲਈਏ ਸਬ ਨੂੰ ਗਲ਼ ਨਾਲ ਲਾ
ਪੱਚੀ ਪੱਚੀ ਪੰਜਾਹ
ਗੁਰੂ ਗਰੰਥ ਅੱਗੇ ਹੀ ਸੀਸ ਝੁਕਾ
ਪੱਚੀ ਪੱਚੀ ਪੰਜਾਹ
ਦੂਈ ਦਵੇਸ਼ ਵਿਕਾਰਾਂ ਨੂੰ ਹੁਣ ਮੁਕਾ
ਪੱਚੀ ਪੱਚੀ ਪੰਜਾਹ
ਤੂੰ ਬੰਦਿਆ ਐਵੇਂ ਨਾ ਮਨ ਪਰਚਾਅ
ਪੱਚੀ ਪੱਚੀ ਪੰਜਾਹ
ਕੌਡੀ ਬਦਲੇ ਨਾ ਦੇਈਏ ਜਨਮ ਗਵਾ
ਸਿੰਘਦਾਰ ਇਕਬਾਲ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly