(ਸਮਾਜ ਵੀਕਲੀ)
ਮਾੜੇ ਨੇ ਵੇਲ਼ੇ ਯਾਰਾ ਅਪਣਾ ਖਿਆਲ ਰੱਖੀਂ
ਬੀਤੇ ਨੂੰ ਯਾਦ ਕਰਕੇ ਅੱਖਾਂ ਨਾ ਲਾਲ ਰੱਖੀਂ
ਚੱਲਣ ਦੀ ਸਾਨੂੰ ਗੁੜ੍ਹਤੀ ਹੈ ਪਾਣੀਆਂ ਨੇ ਦਿੱਤੀ
ਮੁੜ ਆਉਣ ਦਾ ਤੂੰ ਸਾਡੇ ਨਾ ਫਿਰ ਸਵਾਲ ਰੱਖੀਂ
ਸਾਡੇ ਵਜੂਦ ਅੰਦਰ ਤਲਖੀ ਵੀ ਪਲ਼ ਰਹੀ ਐ
ਸਾਡੀ ਨਾਰਾਜ਼ਗੀ ਤੇ ਖੁੱਲ੍ਹੇ ਨਾ ਵਾਲ਼ ਰੱਖੀਂ
ਤੈਨੂੰ ਡਰਾ ਵੀ ਸਕਦੈ ਇਹ ਸ਼ੂਕਦਾ ਹਨੇਰਾ
ਹਿੰਮਤ ਦੇ ਨਾਲ਼ ਦਿਲ ਦੀ ਭਰ ਕੇ ਮਸ਼ਾਲ ਰੱਖੀਂ
ਜੇ ਨਾ ਮਿਲ਼ੇ ਕਦੇ ਵੀ ਡੁੱਲ੍ਹੇ ਗਵਾਚੇ ਹਾਸੇ
ਆਪਾ ਵਰਾਉਣ ਦੇ ਲਈ ਅੱਥਰੂ ਹੀ ਭਾਲ਼ ਰੱਖੀਂ
ਕੁਝ ਬੇਯਕੀਨੀਆਂ ਵਿਚ ਲੰਘੇ ਨੇ ਦੌਰ ਮੇਰੇ
ਮੇਰੇ ਯਕੀਨ ਦੇ ਲਈ ਇੱਕ-ਦੋ ਤਾਂ ਸਾਲ ਰੱਖੀਂ
ਹਰ ਸਿਫ਼ਤ ਦੀ ਤਲ਼ੀ ‘ਤੇ ਮੈਂ ਸਿਫ਼ਤ ਹੀ ਧਰੀ ਹੈ
ਏਦਾਂ ਦਾ ਮੇਰੇ ਵਾਂਗੂੰ ਜਜ਼ਬਾ ਕਮਾਲ ਰੱਖੀਂ
~ ਰਿੱਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly