ਕਵਿਤਾ

ਡਾ ਰਜਿੰਦਰ ਰੇਨੂੰ

(ਸਮਾਜ ਵੀਕਲੀ)

ਮਾਏ ਨੀ ਨੈਣ ਰੋਏ ਰੋਏ
ਨਾਲ ਹੰਝੂਆਂ ਰੱਜ ਧੋਏ ਧੋਏ
ਰਾਤਦਿਨ ਲੱਭਦੇ ਸੋਹਣੇ ਸੱਜਣ ਨੂੰ
ਰਹਿਣ ਹਰ ਪਲ ਖੋਏ ਖੋਏ
ਮਾਏ ਨੀ ਨੈਣ ਰੋਏ ਰੋਏ
ਮਾਏ ਨੀ ਜਿੰਦ ਕੁਮਲਾਈ ਕੁਮਲਾਈ
ਹਾਏ ! ਜਾਨ ਲਬਾਂ ਤੇ ਆਈ ਆਈ
ਘੱਲ ਸੁਨੇਹੇ ਦੂਰ ਰਹਿੰਦੇ ਸੱਜਣਾ ਨੂੰ
ਜਾਏ ਨਾ ਸਹੀ ਹੋਰ ਜੁਦਾਈ ਜੁਦਾਈ
ਮਾਏ ਨੀ ਜਿੰਦ ਕੁਮਲਾਈ ਕੁਮਲਾਈ
ਮਾਏ ਨੀ ਕਾਲਜੇ ਉੱਠੇ ਪੀੜ ਪੀੜ
ਚੰਦਰੀ, ਮੁਸ਼ਕਿਲ ਕੀਤਾ ਸਾਡਾ ਜੀਣ ਜੀਣ
ਇੱਕ ਪਲ ਵੀ ਨਾ ਇਹ ਅੱਖ ਸੁੱਕਦੀ
ਵੱਗਦਾ ਰਹੇ ਸਦਾ ਨੀਰ ਨੀਰ
ਮਾਏ ਨੀ ਕਾਲਜੇ ਉੱਠੇ ਪੀੜ ਪੀੜ
ਮਾਏ ਨੀ ਦਿਲ ਜਾਏ ਬਹਿੰਦਾ ਬਹਿੰਦਾ
ਸਾਰੀ ਸਾਰੀ ਰਾਤ ਜਾਗਦਾ ਰਹਿੰਦਾ ਰਹਿੰਦਾ
ਚੰਨ ਵਰਗਾ ਮੇਰਾ ਸੋਹਣਾ ਮਾਹੀ
ਲਿਆਓ ਪਤਾ ਲੱਭ, ਤਾਰਿਆਂ ਨੂੰ ਕਹਿੰਦਾ ਕਹਿੰਦਾ
ਮਾਏ ਨੀ ਦਿਲ ਜਾਏ ਬਹਿੰਦਾ ਬਹਿੰਦਾ
ਮਾਏ ਨੀ ਰੂਹ ਗਾਵੇ ਗਾਵੇ
ਕਲਮ ਤੋਂ ਮੁਹੱਬਤਾਂ ਦੇ ਗੀਤ ਲਿਖਾਵੇ ਲਿਖਾਵੇ
ਆ ਹੁਣ ਰੂਹ ਦੇ ਹਾਣੀਆ ਵੇ
ਪਿਆਰ ਸੱਚਾ ਅਸਾਡਾ ‘ ਰੇਨੂੰ ‘ ਬੁਲਾਵੇ ਬੁਲਾਵੇ
ਮਾਏ ਨੀ ਰੂਹ ਗਾਵੇ ਗਾਵੇ   |
ਡਾ ਰਜਿੰਦਰ ਰੇਨੂੰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਫ਼ੁਰਮਾਨ ਬਨਾਮ ਅਪਮਾਨ
Next articleਅੰਤਰਝਾਤ