(ਸਮਾਜ ਵੀਕਲੀ)
ਬਾਬਾ ਗੁਰੂ ਨਾਨਕ ਦੇਵ ਜੀ
ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ,
ਸਿੱਖਾਂ ਦੇ ਪਹਿਲੇ ਸੰਤ ਗ੍ਰਹਿਸਥੀ ਗੁਰੂ ਅਖਵਾਏ।
ਆਪਣੀ ਭਾਸ਼ਾ, ਆਪੇ ਸਿਰਜੀ।
ਵਿੱਚ ਅਰਬੀ, ਫਾਰਸੀ, ਪਸ਼ਤੋ, ਚੀਨੀ ਸ਼ਬਦ ਜੜਵਾਏ।
੧ਓਂ ਸਤਿਨਾਮ, ਇੱਕੋ ਗੁਰੂ, ਇੱਕੋ ਅੱਲਾ ਇਕੋ ਰੱਬ ਦਾ ਇਲਮ ਕਰਾਇਆ,
ਰਚ ਕੇ ਗੁਰਬਾਣੀ ਗੁਰਮੁਖੀ ਵਿੱਚ।
ਸਭਨਾ ਨੂੰ ਇੱਕ ਹੀ ਪਰਮਾਤਮਾ ਦਾ ਗਿਆਨ ਵਰਸਾਇਆ,
ਸਭਨਾਂ ਗੱਲਾਂ ਦਾ ਸਮਤੋਲ ਬਣਾ ਕੇ ਗੁਣੀ ਪਸਾਰਾ ਕਰਾਇਆ।
ਪਵਣੁ ਗੁਰੂ,ਪਾਣੀ ਪਿਤਾ, ਮਾਤਾ ਧਰਤ ਮਹੱਤ,
ਹੱਸਣਾ ਖੇਡਣਾ ਜਿੰਦਗੀ ਦਾ ਚਾਓ ਹੈ।
ਬਾਬਾ ਨਾਨਕ ਰਿਹਾ ਹੈ ਦੱਸ,
ਸੱਚ ਤੇ ਇਮਾਨਦਾਰੀ ਨਾਲ ਜੀਵਨ ਕੱਢ ਲੈ ਬਾਕੀ ਤੇਰੇ ਕੁਝ ਨ੍ਹੀਂ ਵੱਸ।
15 ਅਪ੍ਰੈਲ1469 ਨੂੰ ਜਨਮ ਹੋਇਆ, ਕਾਲੂ ਮਹਿਤਾ ਤੇ ਮਾਤਾ ਤ੍ਰਿਪਤਾ ਘਰ,
ਕਰਤਾਰਪੁਰ ਸਾਹਿਬ, ਰਾਏ ਭੋਂਏ ਦੀ ਤਲਵੰਡੀ ਵਿੱਚ ਲਾਹੋਰ ਦੇ।
ਚਾਰੇ ਖੂੰਟਾਂ ਘੁੰਮੀਆਂ,52 ਦੀ ਉਮਰ ਵਿੱਚ ਸੁਲਤਾਨਪੁਰ ਲੋਧੀ ਟਿਕਾਣਾ ਕਰ ਲਿਆ,
ਬੇਬੇ ਨਾਨਕੀ ਕੋਲ ਰਹਿ ਤੇਰਾਂ ਤੇਰਾਂ ਵਾਲੀ ਨੌਕਰੀ ਕੀਤੀ ਨਵਾਬ ਦੇ।
ਪਿਤਾ ਕਾਲੂ ਪਟਵਾਰੀ ਦਿਤੇ 20 ਰੁਪਏ ਵਣਜ ਲਈ,
ਸਾਧੂਆਂ ਖਾਣਾ ਖਿਲਾਇਆ, ਆਪ ਵੀ ਗ੍ਰਹਿਸਥੀ ਸਾਧੂ ਹੋ ਗਏ।
ਸੱਜਣ ਠੱਗ ਵਰਗੇ ਸੁਧਾਰੇ, ਚੰਗੇ ਪਾਸੇ ਲਾਗੂ ਹੋ ਗਏ,
ਲੰਗਰ ਪ੍ਰਥਾ ਹੁਣ ਤੱਕ ਵੀ ਚੱਲੀ ਜਾਵੇ, ਸਿਆਣੇ ਆਗੂ ਹੋ ਗਏ।
18ਸਾਲ ਬਤਾਏ ਵੱਡੀ ਭੈਣ ਨਾਨਕੀ ਕੋਲ,
ਲੋਧੀ-ਖਾਨੇ ਵਿੱਚ ਨੌਕਰੀ ਬਤੀਤ ਹੋ ਗਏ।
22ਸਤੰਬਰ1539 ਨੂੰ 70 ਸਾਲ ਦੀ ਉਮਰ ਵਿੱਚ ਵੇਈਂ ਨਦੀ ਵਿੱਚ ਲੀਨ ਹੋ ਗਏ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly