ਕਵਿਤਾ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਆਪਣਾ ਆਪ ਜਲਾ ਕੇ, ਰੌਸ਼ਨ ਕਰਦੈ ਚਾਰ ਚੁਫੇਰਾ
ਫ਼ਿਰ ਵੀ ਦੇਖੋ ਰਹਿ ਹੀ ਜਾਂਦਾ, ਦੀਵੇ ਹੇਠ ਹਨ੍ਹੇਰਾ
ਰਾਜੇ ਤੇ ਫੱਕਰ ਦੇ ਅੰਦਰ ਫ਼ਰਕ ਇਹੋ ਬੁਨਿਆਦੀ
ਰਾਜਾ ਮੇਰਾ ਮੇਰਾ ਕਰਦੈ  ,  ਫੱਕਰ  ਤੇਰਾ ਤੇਰਾ
ਦੇਖੋ ਕੇਹੇ ਜਮਾਨੇ ਆਏ,  ਵਾੜ ਖੇਤ ਨੂੰ ਖਾਵੇ
ਚੋਰ ਉਚੱਕੇ ,  ਬਣੇ ਚੌਧਰੀ  , ਰਾਖਾ ਬਣੇ ਲੁਟੇਰਾ
ਜਿਗਰ ਦੇ ਟੁਕੜੇ ਤਾਈਂ ਹੱਥੀਂ, ਹੋਰ ਦੀ ਝੋਲੀ ਪਾਉਂਦੇ
ਮਾਪਿਆਂ ਵਰਗਾ, ਜੱਗ ਤੇ ਹੋਣਾ, ਦੱਸੋ ਕਿਸਦਾ ਜੇਰਾ
ਇਕ ਵਾਰ ਗੱਲ ਨਹੀਂ ਹੈ ,  ਸੌ ਵਾਰੀ ਅਜ਼ਮਾਈ
ਉੱਨੀ ਡੂੰਘੀ ਸੱਟ ਮਾਰਦੇ , ਜਿੰਨਾਂ ਭੋਲ਼ਾ ਚਿਹਰਾ
ਕੰਡੇ, ਟੋਏ , ਧੁੱਪ, ਠੋਕਰਾਂ , ਸਬਰ ਤੇਰੇ ਨੂੰ ਪਰਖਣ
ਥੱਕ, ਹਾਰ ਕੇ ਬਹਿ ‘ਨਾ ਰਾਹੀ , ਹਾਲੇ ਸਫ਼ਰ ਲੰਮੇਰਾ
ਸੋਨੂੰ ਮੰਗਲ਼ੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleEx-Telangana Minister Jupally Krishna Rao, others join Congress
Next articleNGT seeks action taken report in illegal mining case against Brij Bhushan