ਕਵਿਤਾ

(ਸਮਾਜ ਵੀਕਲੀ)

ਚੜ੍ਹਦੀ ਜਵਾਨੀ ਫਿਰੇ ਜੋਸ਼ ਭਾਲਦੀ
ਥਿੜਕੇ ਪੈਰਾਂ ਦੀ ਰਾਹ ਹੋਸ਼ ਭਾਲਦੀ
ਬੰਦ ਹੋਵੇ ਜਿਹੜਾ ਅੱਜ ਸ਼ਰੇਆਮ ਵਿਕਦਾ
ਹੁਸ਼ਨ ਪੰਜਾਬ ਦੇ ਦਾ ਚੰਨ ਜਾਵੇ ਛਿਪਦਾ

ਖੌਰੇ ਕੀਹਦੀ ਲੱਗੀ ਏ ਨਜ਼ਰ ਪੰਜਾਬ ਨੂੰ
ਫਿੱਕਾ ਪਾਉਂਦੀ ਜਾਵੇ ਜਿਹੜੀ ਇਸ ਦੇ ਸ਼ਬਾਬ ਨੂੰ
ਹੋਇਆ ਰੰਗੋ ਬੇਰੰਗ ਪਿਆ ਧੁੰਦਲਾ ਜਿਹਾ ਦਿਸਦਾ
ਹੁਸ਼ਨ ਪੰਜਾਬ ਦੇ,,,,,,,,,,,,,

ਸਿਰੋਂ ਲੱਥੀ ਫੁਲਕਾਰੀ ਵਾਲ ਖੁੱਲੇ ਹੋ ਗਏ
ਰੰਗ ਫੈਸ਼ਨਾਂ ਦੇ ਹਰ ਪਾਸੇ ਡੁੱਲ੍ਹੇ ਹੋ ਗਏ
ਮਾਂ ਬੋਲੀ ਦਾ ਜਖਮ ਵੀ ਏ ਦਿਨੋ ਦਿਨ ਰਿਸਦਾ
ਹੁਸ਼ਨ ਪੰਜਾਬ ਦੇ,,,,,,,,,,,,,

ਤ੍ਰਿੰਜਣਾ ਚ ਚਰਖੇ ਦਾ ਸੋਰ ਨਾ ਰਿਹਾ
ਪੀਘਾਂ ਪਿੱਪਲਾਂ ਦਾ ਮੇਲ ਜੋਲ ਨਾ ਰਿਹਾ
ਹਰ ਪਾਸੇ ਮੌਸਮ ਵੀਰਾਨ ਜਿਹਾ ਦਿੱਸਦਾ
ਹੁਸ਼ਨ ਪੰਜਾਬ ਦੇ,,,,,,,,,,,,

ਕਿਸੇ ਨੂੰ ਵੀ ਕਿਸੇ ਨਾਲ ਪਿਆਰ ਨਾ ਰਿਹਾ
ਵੱਡਿਆਂ ਦਾ ਦਿਲੋਂ ਸਤਿਕਾਰ ਨਾ ਰਿਹਾ
ਕੁਝ ਪਲਾਂ ਲਈ ਵੀ ਨਾ ਕੋਈ ਕਿਸੇ ਕੋਲ ਟਿਕਦਾ
ਹੁਸ਼ਨ ਪੰਜਾਬ ਦੇ ਦਾ ਚੰਨ ਜਾਵੇ ਛਿਪਦਾ

ਨਿਰਮਲਾ ਗਰਗ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਵਣ
Next articleਘਰ ਪੁੱਟਣੀ