ਲਖਨਊ (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਯੂਪੀ ਦੇ ਬਾਗ਼ਪਤ ਜ਼ਿਲ੍ਹੇ ਵਿਚ ਕਰਜ਼ੇ ਹੇਠ ਦੱਬੇ ਕਿਸਾਨ ਵੱਲੋਂ ਕੀਤੀ ਖ਼ੁਦਕੁਸ਼ੀ ਨੂੰ ਬੇਹੱਦ ਦੁਖੀ ਕਰਨ ਵਾਲੀ ਦੱਸਦਿਆਂ ਕਿਹਾ ਕਿ ਭਾਜਪਾ ਦੇ ਸ਼ਾਸਨ ਵਿਚ ਕਿਸਾਨਾਂ ਦੀ ਜੋ ਹਾਲਤ ਹੈ ਉਹ ਸਰਕਾਰ ਦੇ ‘ਸਾਰੇ ਝੂਠਾਂ ਦਾ ਪਰਦਾਫਾਸ਼’ ਕਰ ਰਹੀ ਹੈ। ਬਾਗ਼ਪਤ ਦੇ ਬਿਹਾਰੀਪੁਰ ਪਿੰਡ ਵਿਚ 45 ਸਾਲਾ ਕਿਸਾਨ ਨੇ ਇਸ ਲਈ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਹ ਆਪਣਾ ਕਰਜ਼ਾ ਚੁਕਾਉਣ ਦੇ ਸਮਰੱਥ ਨਹੀਂ ਸੀ।
ਅਖਿਲੇਸ਼ ਨੇ ਹਿੰਦੀ ਵਿਚ ਟਵੀਟ ਕਰਦਿਆਂ ਕਿਹਾ ਕਿ ਆਖ਼ਰ ਕਦੋਂ ਤੱਕ ਰਾਜ ਦੇ ਕਿਸਾਨ ਇਹ ਸਭ ਸਹਿਣ ਕਰਨਗੇ। ਮ੍ਰਿਤਕ ਕਿਸਾਨ ਦੀ ਸ਼ਨਾਖ਼ਤ ਚੌਧਰੀ ਅਨਿਲ ਕੁਮਾਰ ਵਜੋਂ ਹੋਈ ਹੈ ਜਿਸ ਨੇ ਕਥਿਤ ਤੌਰ ’ਤੇ ਖੇਤਾਂ ਵਿਚ ਦਰੱਖਤ ਨਾਲ ਫਾਹਾ ਲੈ ਲਿਆ। ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਬੈਂਕ ਤੋਂ ਸੱਤ ਲੱਖ ਰੁਪਏ ਕਰਜ਼ਾ ਲਿਆ ਸੀ, ਤਿੰਨ ਲੱਖ ਰੁਪਏ ਸਥਾਨਕ ਆੜ੍ਹਤੀਏ ਤੋਂ ਵੀ ਲਏ ਸਨ। ਪਰ ਉਹ ਕਰਜ਼ਾ ਮੋੜਨ ਦੀ ਸਥਿਤੀ ਵਿਚ ਨਹੀਂ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly