ਗੁਰਬਿੰਦਰ ਸਿੰਘ ਰੋਮੀ, ਰੋਪੜ (ਸਮਾਜ ਵੀਕਲੀ): ਆਪਣੇ ਸ਼ਾਨਦਾਰ ਇਤਿਹਾਸਕ, ਭੂਗੋਲਿਕ ਤੇ ਰਾਜਨੀਤਿਕ ਪਿਛੋਕੜ ਲਈ ਮਸ਼ਹੂਰ ਰੋਪੜ ਸ਼ਹਿਰ ਦੀ ਪੰਜਾਬ ਹੀ ਨਹੀਂ ਬਲਕਿ ਕੁੱਲ ਦੁਨੀਆਂ ਵਿੱਚ ਆਪਣੀ ਇੱਕ ਨਿਵੇਕਲੀ ਪਛਾਣ ਹੈ। ਇਹਨਾਂ ਸਭਨਾਂ ਦੇ ਨਾਲ਼ ਹੀ ਇਸ ਜਿਲ੍ਹੇ ਵਿੱਚੋਂ ਹਰ ਵਰਗ ਦੇ ਖਿਡਾਰੀ ਵੀ ਖੇਡ ਸਭਿਆਚਾਰ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਸਮੇਂ ਸਮੇਂ ‘ਤੇ ਪਾਉਂਦੇ ਰਹਿੰਦੇ ਹਨ। ਇਸੇ ਦੇ ਚਲਦਿਆਂ ਅੱਜਕੱਲ੍ਹ ਚੱਲ ਰਹੇ ਇੰਟਰ ਸਕੂਲ ਅਥਲੈਟਿਕਸ ਮੁਕਾਬਲਿਆਂ ਵਿੱਚ ਇੱਥੋਂ ਦੀ ਰਾਜਨ ਅਥਲੈਟਿਕਸ ਅਕੈਡਮੀ ਦੇ ਖਿਡਾਰੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।
ਸੰਸਥਾ ਦੇ ਕੋਚ ਰਾਜਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਹੋਈਆਂ ਖੇਡਾਂ ਵਿੱਚ ਅਕੈਡਮੀ ਵੱਲੋਂ ਅੰਡਰ – 14 ਗਰੁੱਪ ਵਿੱਚ ਅਮਨਜੋਤ ਕੌਰ ਨੇ 100 ਮੀਟਰ ਤੇ ਲੰਮੀ ਛਾਲ਼ ਵਿੱਚ ਪਹਿਲਾ, ਮਨਰੀਤ ਕੌਰ ਨੇ 100 ਤੇ 200 ਮੀਟਰ (ਮੀਆਂਪੁਰ ਜ਼ੋਨ) ਵਿੱਚ ਪਹਿਲਾ, ਜਸਵਿੰਦਰ ਸਿੰਘ ਨੇ 100 ਮੀਟਰ ਤੇ ਸ਼ਾਟ-ਪੁੱਟ ਵਿੱਚ ਦੂਜਾ ਸਥਾਨ ਹਾਸਲ ਕੀਤਾ। ਅੰਡਰ – 17 ਗਰੁੱਪ ਵਿੱਚ ਜਪਲੀਨ ਕੌਰ ਨੇ 200 ਮੀਟਰ, 400×2 ਮੀਟਰ ਤੇ ਲੰਮੀ ਛਾਲ਼ ਵਿੱਚ ਪਹਿਲਾ, ਪ੍ਰਭਸਿਮਰਨ ਕੌਰ ਨੇ 100 ਮੀਟਰ ਵਿੱਚ ਪਹਿਲਾ, 100 ਮੀਟਰ ਤੇ ਲੰਮੀ ਛਾਲ਼ ਵਿੱਚ ਦੂਜਾ, ਲਕਸ਼ਮੀ ਗੌਤਮ ਨੇ ਤੀਹਰੀ ਛਾਲ਼ ਵਿੱਚ ਪਹਿਲਾ ਤੇ ਲੰਮੀ ਛਾਲ਼ ਵਿੱਚ ਦੂਜਾ, ਰੋਸ਼ਨੀ ਨੇ ਸ਼ਾਟ-ਪੁੱਟ ਵਿੱਚ ਦੂਜਾ, ਮਮਤਾ ਕੁਮਾਰੀ ਨੇ 400 ਤੇ 800 ਮੀਟਰ ਵਿੱਚ ਦੂਜਾ, ਰਮਨਦੀਪ ਕੌਰ ਨੇ ਉੱਚੀ ਛਾਲ਼ ਵਿੱਚ ਦੂਜਾ, ਕਰਨਵੀਰ ਸਿੰਘ ਨੇ ਲੰਮੀ ਛਾਲ਼ ਵਿੱਚ ਦੂਜਾ, ਦਕਸ਼ ਸੈਣੀ ਨੇ ਤੀਹਰੀ ਛਾਲ਼ ਵਿੱਚ ਦੂਜਾ, ਰੋਹਿਤ ਨੇ 400 ਮੀਟਰ ਹਰਡਲਸ ਵਿੱਚ ਪਹਿਲਾ, ਹਿਮਾਂਸ਼ੂ ਨੇ ਉੱਚੀ ਛਾਲ਼ ਵਿੱਚ ਦੂਜਾ, ਅਰਵਿੰਦਰ ਕੌਰ ਨੇ ਡਿਸਕਸ ਥ੍ਰੋਅ ਵਿੱਚ ਤੀਜਾ ਅਤੇ ਆਇਰਨ ਸ਼ਰਮਾ ਨੇ ਸ਼ਾਟ-ਪੁੱਟ ਵਿੱਚ ਤੀਜੇ ਸਥਾਨ ‘ਤੇ ਕਾਬਜ਼ ਰਹੇ।
ਇਸੇ ਤਰ੍ਹਾਂ ਅੰਡਰ – 19 ਵਰਿੰਦਰ ਸਿੰਘ ਨੇ ਲੰਮੀ ਛਾਲ਼, ਤੀਹਰੀ ਛਾਲ਼ ਤੇ 4×400 ਮੀਟਰ ਵਿੱਚ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸ ਮੌਕੇ ਰੂਪੇਸ਼ ਬੇਗਰਾ ਜਿਲ੍ਹਾ ਖੇਡ ਅਫ਼ਸਰ, ਜਗਜੀਵਨ ਸਿੰਘ ਕੈਲਨੋਇੰਗ ਕੋਚ, ਹਰਵਿੰਦਰ ਸਿੰਘ ਅਥਲੈਟਿਕਸ ਕੋਚ, ਅਮਰਜੀਤ ਸਿੰਘ ਫੁੱਟਬਾਲ ਕੋਚ, ਸ਼ਿਵ ਕੁਮਾਰ ਸੈਣੀ ਸਮਾਜ ਸੇਵੀ ਤੇ ਹਰਪ੍ਰੀਤ ਸਿੰਘ ਖੇਡ ਪ੍ਰੇਮੀ ਨੇ ਖਿਡਾਰੀਆਂ ਤੇ ਕੋਚ ਨੂੰ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly