- ਹੁਰੀਅਤ ਕਾਨਫਰੰਸ ਮੁਖੀ ਮੀਰਵਾਈਜ਼, ਕਈ ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਦੇ ਫੋਨ ਨੰਬਰ ਵੀ ਡੇਟਾਬੇਸ ਵਿਚ ਮੌਜੂਦ
ਨਵੀਂ ਦਿੱਲੀ (ਸਮਾਜ ਵੀਕਲੀ): ਕਸ਼ਮੀਰ ਵਾਦੀ ਨਾਲ ਸਬੰਧਤ 25 ਤੋਂ ਵੱਧ ਲੋਕਾਂ ਦੇ ਫੋਨ ਨੰਬਰ ਵੀ ਇਜ਼ਰਾਇਲੀ ਕੰਪਨੀ ਐਨਐੱਸਓ ਦੇ ਸੌਫਟਵੇਅਰ (ਜਾਸੂਸੀ ਸੌਫਟਵੇਅਰ) ‘ਪੈਗਾਸਸ’ ਨਾਲ ਜਾਸੂਸੀ ਕਰਨ ਲਈ ਚੁਣੇ ਗਏ ਸਨ। ਫੌਰੈਂਸਿਕ ਸਬੂਤ ਦੱਸਦੇ ਹਨ ਕਿ ‘ਪੈਗਾਸਸ’ ਦੀ ਵਰਤੋਂ ਕਰ ਕੇ ਕਸ਼ਮੀਰ ਵਿਚ ਫੋਨ ਨੰਬਰਾਂ ਦੀ ਜਾਸੂਸੀ ਕਰਨ ਦੇ ਯਤਨ ਕੀਤੇ ਗਏ ਹਨ। ਦਿੱਲੀ ਅਧਾਰਿਤ ਇਕ ਕਸ਼ਮੀਰੀ ਪੱਤਰਕਾਰ ਤੇ ਇਕ ਉੱਘਾ ਸਮਾਜਿਕ ਕਾਰਕੁਨ ਵੀ ਜਾਸੂਸੀ ਦੇ ਘੇਰੇ ਵਿਚ ਆਇਆ ਹੈ ਜੋ ਕਿ ਜੰਮੂ ਕਸ਼ਮੀਰ ਬਾਰੇ ਸਰਕਾਰੀ ਨੀਤੀ ਦਾ ਆਲੋਚਕ ਰਿਹਾ ਹੈ। 25 ਤੋਂ ਵੱਧ ਨੰਬਰ ਅਜਿਹੇ ਹਨ ਜਿਨ੍ਹਾਂ ਨੂੰ 2017 ਤੋਂ 2019 ਦੇ ਅੱਧ ਤੱਕ ‘ਪੈਗਾਸਸ’ ਦੇ ਘੇਰੇ ਵਿਚ ਲਿਆਉਣ ਲਈ ਚੁਣਿਆ ਗਿਆ ਸੀ। ਇਨ੍ਹਾਂ ਦੀ ਚੋਣ ਕਿਸੇ ਭਾਰਤੀ ਏਜੰਸੀ ਨੇ ਕੀਤੀ ਸੀ ਜੋ ਕਿ ਐਨਐੱਸਓ ਦੀਆਂ ਸੇਵਾਵਾਂ ਲੈਂਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly