(ਸਮਾਜ ਵੀਕਲੀ) ਇਸ ਸਮਾਗਮ ਦੇ ਕਰਤਾ ਧਰਤਾ ਸਤਿਕਾਰਯੋਗ ਵੱਡੇ ਬਾਈ ਭੋਲਾ ਯਮਲਾ ਜੀ Bai Bhola Yamla ਚੇਅਰਮੈਨ ਇੰਡਿਕ ਆਰਟਸ ਵੈਲਫੇਅਰ ਕੌਂਸਲ ਤੇ ਉਨ੍ਹਾਂ ਦੀ ਸਮੁੱਚੀ ਟੀਮ, ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਕਿ ਜੋ ਇਸ ਤਰ੍ਹਾਂ ਦਾ ਇੱਕ ਚੰਗਾ ਉਪਰਾਲਾ ਕੀਤਾ!ਸਮਾਗਮ ਸ਼ੁਰੂ ਤੋਂ ਅੰਤ ਤੱਕ ਬਾਕਮਾਲ ਰਿਹਾ!ਜਿੰਨੇ ਵੀ ਕਵੀ, ਲਿਖਾਰੀ, ਗੀਤਕਾਰ ਸਟੇਜ ਤੋਂ ਆਪਣੀ ਪੇਸ਼ਕਾਰੀ ਕਰਕੇ ਗਏ, ਲਾਜਵਾਬ ਸੀ!ਮੈਂ ਜੋ ਜੋ ਗੱਲਾਂ ਸਮਾਗਮ ਵਿੱਚ ਨੋਟ ਕੀਤੀਆਂ ਉਹ ਕਰਨੀਆਂ ਜ਼ਰੂਰੀ ਨੇ।
ਸਮਾਗਮ ਦੀ ਸਾਰੀ ਰੂਪ ਰੇਖਾ ਸਟੇਜ ਸੰਚਾਲਕ ਤੇ ਖੜੀ ਹੁੰਦੀ ਹੈ, ਸਟੇਜ ਸੰਚਾਲਕ ਸਮਾਗਮ ਦਾ ਡਰਾਈਵਰ ਹੁੰਦਾ ਏ!ਸਮੇਂ ਨੂੰ ਬੰਨ ਕੇ ਰੱਖਣਾ, ਹਰ ਲਿਖਾਰੀ, ਸਾਹਿਤਕਾਰ, ਸਰੋਤੇ, ਦਰਸ਼ਕ ਦਾ ਮਾਣ ਸਤਿਕਾਰ ਬਾਖੂਬੀ ਬਰਕਰਾਰ ਰੱਖਣਾ, ਇਹ ਗੁਣ ਹੁੰਦੇ ਨੇ ਸਟੇਜ ਸੰਚਾਲਕ ਦੇ!ਮੈਨੂੰ ਵੀਰ ਜੀ ਦਾ ਨਾਮ ਤਾਂ ਨਹੀਂ ਪਤਾ ਪਰ ਕਮਾਲ ਦੀ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ ਵੀਰ ਜੀ ਨੇ!
ਮੇਰੇ ਬਹੁਤ ਹੀ ਸਤਿਕਾਰਯੋਗ ਦੱਦਾਹੂਰੀਆ ਸ਼ਰਮਾ ਜੀ, Iqbal Sahota Iqbal Sahota ਜੀ, ਅਜੈਬ ਸਿੰਘ ਰੁਪਾਣਾ, ਗੀਤਕਾਰ ਚਮਕੌਰ ਥਾਂਦੇਵਾਲਾ ਜੋ ਕਿ ਇਸ ਸਮਾਗਮ ਦੀ ਮੇਨ ਕੜੀ ਸਨ, ਉਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਪੂਰੀ ਸ਼ਿੱਦਤ ਨਾਲ ਉਨ੍ਹਾਂ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਗਈ!
ਸਮਾਗਮ ਦੀ ਇੱਕ ਹੋਰ ਨੋਟ ਕਰਨ ਵਾਲੀ ਗੱਲ ਇਹ ਰਹੀ ਕਿ ਸਭ ਨੇ ਸਭ ਨੂੰ ਸੁਣਿਆ!ਨਹੀਂ ਤਾਂ ਬਹੁਤ ਸਾਰੇ ਕਵੀ ਦਰਬਾਰਾਂ ਵਿੱਚ ਆਪਣੀ ਆਪਣੀ ਕਵਿਤਾ, ਰਚਨਾਂ ਬੋਲ ਕੇ ਤੁਰਦੇ ਬਣਦੇ ਨੇ, ਤੇ ਅੰਤ ਨੂੰ 5,7 ਜਾਣੇ ਹੀ ਰਹਿ ਜਾਂਦੇ ਹੁੰਦੇ ਆ ਪਰ ਇੱਥੇ ਇੰਝ ਨਹੀਂ ਸੀ!ਸਾਰਿਆਂ ਨੇ ਹੀ ਆਏ ਹੋਏ ਸ਼ਾਇਰਾਂ, ਕਵਿਤਰੀਆਂ, ਲੇਖਕਾਂ ਨੂੰ ਬੜੇ ਹੀ ਸਤਿਕਾਰ ਨਾਲ ਸੁਣਿਆ ਤੇ ਬਣਦੀ ਹੱਲਾਸ਼ੇਰੀ ਦਿੱਤੀ!ਇਹ ਸਮਾਗਮ ਇੱਕ ਪਰਵਾਰਿਕ ਸਮਾਗਮ ਜਾਪ ਰਿਹਾ ਸੀ।
ਹਰ ਇੱਕ ਨੂੰ ਖੁੱਲ੍ਹਾ ਸਮਾਂ ਦਿੱਤਾ ਗਿਆ ਆਪਣੀ ਰਚਨਾ ਨੂੰ ਬੋਲਣ ਦਾ, ਨਹੀਂ ਤਾਂ ਤਕਰੀਬਨ ਇਹੀ ਕਿਹਾ ਜਾਦਾਂ ਹੁੰਦੈ ਕਿ 1ਮਿੰਟ ‘ਚ ਰਚਨਾ ਬੋਲੋ ਜੀ ਸਮਾਂ ਘੱਟ ਹੈ, ਪਰ ਇੱਥੇ ਖੁੱਲ੍ਹਾ ਸਮਾਂ ਦਿੱਤਾ ਗਿਆ ਇੱਥੇ ਇਹ ਚੀਜ਼ ਸਮਝੀ ਗਈ ਕਿ ਜੋ ਕਵੀ, ਸ਼ਾਇਰ, ਕਵਿਤਰੀਆਂ ਕਿੰਨੀ ਕਿੰਨੀ ਦੂਰੋਂ ਚੱਲ ਕੇ,ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਪੂਰਾ ਸਮਾਂ ਦਿੱਤਾ ਜਾਵੇ!ਮੈਨੂੰ ਇਹ ਵੀ ਗੱਲ ਚੰਗੀ ਲੱਗੀ ।
ਸਮਾਗਮ ਨੂੰ ਨਿਬੇੜਣ ਦੀ ਕਾਹਲ ਨਹੀਂ ਸੀ ਕੀਤੀ ਗਈ, ਪੂਰਾ ਸਮਾਂ ਦਿੱਤਾ ਗਿਆ, ਸਭ ਨੂੰ ਬਣਦਾ ਸਮਾਂ, ਮਾਣ ਸਤਿਕਾਰ ਦਿੱਤਾ ਗਿਆ ਖਾਸ ਕਰਕੇ ਜੋ ਸਮਾਗਮ ਵਿੱਚ ਮੇਰੀਆਂ ਸਤਿਕਾਰਯੋਗ ਬੀਬੀਆਂ,ਭੈਣਾਂ ਆਈਆਂ ਉਨ੍ਹਾਂ ਦੇ ਮਾਣ ਸਤਿਕਾਰ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ!ਸਮਾਗਮ ਵਿੱਚ ਕਈ ਚਿਹਰੇ ਉਹ ਵੀ ਮਿਲੇ ਜਿੰਨ੍ਹਾਂ ਨਾਲ ਫੇਸਬੁੱਕ ਤੇ ਹੀ ਰਾਬਤਾ ਸੀ, ਚੰਗਾ ਲੱਗਿਆ ਸਭ ਨੂੰ ਮਿਲਕੇ!ਇਸ ਸਮਾਗਮ ਵਿੱਚ ਪ੍ਰੋਗਰਾਮ ਦੇ ਚੀਫ ਗੈਸਟ ਜਾਂ ਮੁੱਖ ਮਹਿਮਾਨ ਕਹਿ ਲਈਏ ਸ੍ ਗੁਰਚਰਨ ਸਿੰਘ ਰਿਟਾਇਰਡ ਡੀ ਟੀ ਓ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਨੇ ਇਕੱਲੇ ਇਕੱਲੇ ਕਵੀ ਕਵਿੱਤਰੀ ਦਾ ਨਾਮ ਲੈ ਕੇ ਸਰਾਹਨਾ ਕੀਤੀ ਜੋ ਕਿ ਕਦੇ ਵੀ ਕਿਸੇ ਸਾਹਿਤਕ ਸਮਾਗਮ ਵਿੱਚ ਨਹੀਂ ਵੇਖੀ ਜਾਂਦੀ। ਤੇ ਸਭਨਾਂ ਨੂੰ ਓਨਾਂ ਦੀ ਹਾਜਰੀ ਵਿੱਚ ਸਨਮਾਨਿਤ ਕੀਤਾ ਗਿਆ ਇਹ ਵੀ ਕਿਤੇ ਘੱਟ ਈ ਵੇਖਣ ਨੂੰ ਮਿਲਦਾ ਹੈ।
ਤੇ ਅੰਤ ਵਿੱਚ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਮੈਂ ਉਸ ਗੱਲ ਤੇ ਆਉਣਾ.. ਇਹ ਸਮਾਗਮ ਵਿੱਚ ਕਿਸੇ ਕਵੀ, ਸ਼ਾਇਰ ਤੋਂ ਕੋਈ ਪੈਸਾ ਨਹੀਂ ਲਿਆ ਗਿਆ ਤੇ ਨਾ ਹੀ ਸਨਮਾਨ ਚਿੰਨ੍ਹ ਦੇ ਕੇ ਵਾਪਸ ਲਏ ਗਏ ਕਿ ਅਸੀਂ ਤੁਹਾਨੂੰ ਸਨਮਾਨਿਤ ਕਰ ਰਹੇ ਹਾਂ,ਅਸੀਂ ਐਨਾ ਖਰਚ ਕੀਤਾ ਵਗੈਰਾ, ਵਗੈਰਾ…!ਕਿਉਂਕਿ ਇਸ ਗੱਲ ਨੂੰ ਇਸ ਟੀਮ ਦੇ ਸਾਰੇ ਮੈਂਬਰ ਹੀ ਸਮਝਦੇ ਨੇ ਕਿ ਇੱਕ ਸੱਚਾ ਲੇਖਕ ਕਦੇ ਵਿਖਾਉ ਨਹੀਂ ਹੁੰਦਾ ਤੇ ਨਾ ਹੀ ਸਨਮਾਨਾਂ ਦਾ ਭੁੱਖਾ ਹੁੰਦਾ ਏ!ਪਰ ਕੁਝ ਕੁ ਬੰਦੇ ਜਿਨ੍ਹਾਂ ਦਾ ਸਾਹਿਤ ਨਾਲ ਕੋਈ ਲੈਣ ਦੇਣ ਨਹੀਂ ਉਹ ਸਿਰਫ਼ ਐਸੇ ਪ੍ਰੋਗਰਾਮ ਉਲੀਕ ਕੇ, ਨਵੇਂ ਕਵੀਆਂ, ਸ਼ਾਇਰਾਂ ਤੋਂ ਪੈਸੇ ਲੈ ਲੈ ਉਨ੍ਹਾਂ ਨੂੰ ਹੀ ਮੁੱਲ ਦੇ ਸਨਮਾਨ ਦੇ ਦੇ ਆਪਣਾ ਸਾਹਿਤ ਮਾਫੀਆ ਚਲਾ ਰਹੇ ਨੇ ਤੇ ਪੈਸਾ ਲੁੱਟ ਰਹੇ ਨੇ!ਪਰ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਇਸ ਸਮਾਗਮ ਨੇ ਨਵੀਆਂ ਕਲਮਾਂ ਨੂੰ ਆਪਣੇ ਨਾਲ ਜੋੜਿਆ ਹੈ ਨਾ ਕਿ ਉਨ੍ਹਾਂ ਦਾ ਹੌਂਸਲਾ ਤੋੜਿਆ।
ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਸਾਰਾ ਪ੍ਰੋਗਰਾਮ ਬਹੁਤ ਹੀ ਸੁਚੱਜੇ ਤੇ ਸਾਰਥਕ ਢੰਗ ਨਾਲ ਨੇਪਰੇ ਚੜਿਆ, ਸਮੁੱਚੀ ਪ੍ਰੰਬਧਕ ਕਮੇਟੀ ਵਧਾਈ ਦੀ ਪਾਤਰ ਹੈ!ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਜ਼ਰੂਰੀ ਨੇ.. ਹੁਣ ਲੋੜ ਹੈ ਸਾਹਿਤਕ ਸਮਾਗਮਾਂ ਨੂੰ ਸ਼ਹਿਰਾਂ ਵਿੱਚ ਕਰਵਾਉਣ ਦੇ ਨਾਲ ਨਾਲ ਆਪਣੇ ਆਪਣੇ ਪਿੰਡਾਂ ਦੀਆਂ ਸੱਥਾਂ ਵਿੱਚ ਲੈ ਕੇ ਆਉਣ ਦੀ ਤੇ ਉਨ੍ਹਾਂ ਕਲਮਾਂ ਨੂੰ ਮੌਕਾ ਦੇਣ ਦੀ ਜਿੰਨ੍ਹਾਂ ਨੂੰ ਹਾਲੇ ਤੱਕ ਆਪਣੀ ਕਲਾ ਨੂੰ ਪੇਸ਼ ਕਰਨ ਦੇ ਮੌਕੇ ਹੀ ਨਹੀਂ ਮਿਲੇ, ਕਿੰਨੇ ਅਜਿਹੇ ਇਨਸਾਨ ਨੇ ਜਿੰਨ੍ਹਾਂ ਦੀ ਕਲਾ ਇਸ ਗੱਲੋਂ ਹੀ ਦਮ ਤੋੜ ਗਈ ਕਿਉਂਕਿ ਉਨ੍ਹਾਂ ਨੂੰ ਕੋਈ ਮੌਕਾ ਹੀ ਨਹੀਂ ਮਿਲਿਆ ਇਥੇ ਇਸ ਗੱਲ ਦੀ ਵੀ ਪਰੋੜਤਾ ਕੀਤੀ ਗਈ ਅਤੇ ਕਿਹਾ ਗਿਆ ਕਿ ਆਓ ਕਿਤਾਬਾਂ ਨਾਲ ਜੁੜੀਏ ਤੇ ਸਮਾਜ ਨੂੰ ਵੀ ਜੋੜੀਏ!ਬਾਕੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਸਮਾਗਮ ਵਿੱਚ ਮੇਰੀਆਂ ਹੀ ਨਹੀਂ ਸਗੋਂ ਸਭਨਾਂ ਦੀਆਂ ਬੋਲੀਆਂ ਗਈਆਂ ਰਚਨਾਵਾਂ ਨੂੰ ਮੁਹੱਬਤ ਤੇ ਸਤਿਕਾਰ ਦੇਣ ਲਈ।ਸਟੇਟ ਐਵਾਰਡੀ ਲੇਖਕ ਜਿਲਾ ਪ੍ਰਧਾਨ ਭਾਸ਼ਾ ਅਤੇ ਸਾਹਿਤ ਸੈਲ ਸ਼੍ਰੀ ਮੁਕਤਸਰ ਸਾਹਿਬ ਜਸਵੀਰ ਸ਼ਰਮਾ ਦੱਦਾਹੂਰ 95691-49556



