ਅੱਜ ਰਿਲੀਜ਼ ਉੱਤੇ ਵਿਸ਼ੇਸ਼

ਹੁਣ ਸ੍ਰੀ ਤੇਲੂ ਰਾਮ ਜੀ ਪੰਜਾਬੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਆਪਣੀ ਨਵੀਂ ਕਿਤਾਬ ਆਖਰੀ ਕਤਾਰ ਦੇ ਯੋਧੇ ਜੋ ਕਹਾਣੀਆਂ ਦੀ ਹੈ, ਉਹ ਕਿਤਾਬ ਪੰਜਾਬੀ ਪ੍ਰੇਮੀਆਂ ਦੀ ਕਚਹਿਰੀ ਵਿੱਚ ਲੈ ਕੇ ਫਿਰ ਹਾਜ਼ਰ ਹੋਏ ਹਨ ਇਸ ਨਵੀਂ ਕਿਤਾਬ ਦੇ ਵਿੱਚ ਤੇਲੂ ਰਾਮ ਜੀ ਦੀਆਂ ਰਚੀਆਂ ਹੋਈਆਂ 18 ਕਹਾਣੀਆਂ ਹਨ ਜੋ ਇੱਕ ਤੋਂ ਇੱਕ ਚੜ ਕੇ ਹਨ। ਤੇਲੂ ਰਾਮ ਜੀ ਨੇ ਇਹ ਕਿਤਾਬ ਆਪਣੀ ਹਮ ਸਫਰ ਸਵਰਗਵਾਸੀ ਮਨਜੀਤ ਕੌਰ ਸੰਪੂਰਨ ਦੀ ਯਾਦ ਨੂੰ ਸਮਰਪਿਤ ਕੀਤੀ ਹੈ। ਇਸ ਕਿਤਾਬ ਦੇ ਸ਼ੁਰੂਆਤੀ ਵਿੱਚ ਮੁੱਖ ਸ਼ਬਦ ਉੱਘੇ ਸਹਿਤਕਾਰ ਸੁਰਿੰਦਰ ਰਾਮਪੁਰੀ ਹੋਰਾਂ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਲਿਖੇ ਹਨ ਤੇ ਇੱਥੋਂ ਹੀ ਸਾਰੀਆਂ ਕਹਾਣੀਆਂ ਦੀ ਜਾਂਣ ਪਛਾਣ ਕਰਾਈ ਗਈ ਹੈ ਉਸ ਤੋਂ ਬਾਅਦ ਤੇਲੂ ਰਾਮ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਕੌਣ ਨੇ ਆਖਰੀ ਕਤਾਰ ਦੇ ਯੋਧੇ ਇਸ ਕਿਤਾਬ ਦੇ ਵਿੱਚ ਸਭ ਤੋਂ ਪਹਿਲੀ ਕਹਾਣੀ ਸਦਾ ਰਹੇ ਤੇਰੀ ਛਾਂ ਹੈ, ਜਿਸ ਦੀ ਸ਼ੁਰੂਆਤ ਬਹੁਤ ਹੀ ਸ਼ਾਨਦਾਰ ਸ਼ਬਦਾਂ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਅਗਲੀ ਕਹਾਣੀ ਮੋਮਬੱਤੀਆਂ ਦੀ ਜੂਨ ਹੈ, ਅਗਲੀ ਕਹਾਣੀ ਹੈ ਰੋਡ ਸ਼ੋ, ਰੋਡ ਸ਼ੋਅ ਦੀ ਸ਼ੁਰੂਆਤ ਦੇਖੋ ਕਦੇ ਘੋੜਿਆਂ ਦੇ ਸ਼ੋਅ ਕਦੇ ਕੁੱਤਿਆਂ ਦੇ ਸ਼ੋਅ ਕਦੇ ਬਿੱਲਿਆਂ ਦੇ ਕਦੇ ਫਿਲਮਾਂ ਦੇ ਸ਼ੋਅ ਆਹ ਪਤਾ ਨਹੀਂ ਤੂੰ ਕਿੱਥੋਂ ਕੱਢ ਲਿਆਂਦਾ ਰੋਡ ਸ਼ੋਅ ਇਹ ਰੋਡ ਸ਼ੋਅ ਰਾਜਨੀਤੀ ਦੇ ਨਾਲ ਸ਼ੁਰੂ ਹੁੰਦਾ ਹੈ, ਅਗਲੀ ਕਹਾਣੀ ਹੈ ਆਖਰੀ ਕਤਾਰ ਦੇ ਯੋਧੇ ਇਹ ਕਹਾਣੀ ਦਾ ਤਾਣਾ ਬਾਣਾ ਤੇਲੂ ਰਾਮ ਜੀ ਨੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਕਰੋਨਾ ਮਹਾਂਮਾਰੀ ਦੌਰਾਨ ਜੋ ਕੁਝ ਵਾਪਰਿਆ ਉਸ ਵਿੱਚ ਕੀ ਕੁਝ ਸੀ ਉਸ ਵਿੱਚ ਉਸ ਸਮੇਂ ਵਿੱਚ ਮੌਤਾਂ ਦੀ ਗਿਣਤੀ ਉਸ ਤੋਂ ਬਾਅਦ ਸ਼ਮਸ਼ਾਨ ਘਾਟ ਤੇ ਇਹ ਸਾਰਾ ਕੁਝ ਇਸ ਕਹਾਣੀ ਵਿੱਚ ਦਰਜ ਹੈ ਧਰਮਪਾਲ ਨਾਮ ਤੋਂ ਪਾਤਰ ਦੇ ਨਾਮ ਤੋਂ ਕਹਾਣੀ ਸ਼ੁਰੂ ਹੁੰਦੀ ਹੈ ਸ਼ਮਸ਼ਾਨ ਘਾਟ ਦੀਆਂ ਗੱਲਾਂ ਬਾਤਾਂ ਲੋਕਾਂ ਦੀ ਸਮਾਜ ਦੀ ਗੱਲਬਾਤ ਉਸ ਤੋਂ ਬਾਅਦ ਇਸ ਕਹਾਣੀ ਦੇ ਵਿੱਚ ਜੋ ਕੁਝ ਅਖੀਰ ਵਿੱਚ ਆਉਂਦਾ ਹੈ ਉਹ ਪੜ੍ਹ ਕੇ ਹੀ ਪਤਾ ਲੱਗਦਾ ਹੈ।
ਅਗਲੀ ਕਹਾਣੀ ਗਲਵੱਕੜੀ ਦਾ ਨਿੱਘ ਤਾਰਾ ਸਿੰਘ ਪਿੰਡ ਸੀ ਤੇ ਮੈਂ ਮੁੰਬਈ ਇੱਥੋਂ ਸ਼ੁਰੂ ਹੋ ਕੇ ਕਹਾਣੀ ਅਖੀਰ ਨੂੰ ਗਲਵੱਕੜੀ ਵਿੱਚ ਘੁੱਟਦੀ ਹੈ, ਪਲਟਵਾਰ ਕਹਾਣੀ ਰਾਜ ਨੀਤੀ ਨਾਲ ਸੰਬੰਧਿਤ ਹੈ ਤੇ ਜੋ ਅੱਜ ਦੀ ਰਾਜਨੀਤੀ ਹੈ ਉਸ ਨੂੰ ਬਾਖੂਬੀ ਬਿਆਨ ਵੀ ਕਰਦੀ ਹੈ। ਪਲਟਵਾਰ ਕਹਾਣੀ ਇੰਸਪੈਕਟਰ ਪ੍ਰੇਮ ਸਿੰਘ ਦੇ ਆਲੇ ਦੁਆਲੇ ਘੁੰਮਦੀ ਹੋਈ ਉਸਦੇ ਪੁੱਤਰ ਗੁਰਜੰਟ ਸਿੰਘ ਦੀ ਰਾਜਨੀਤੀ ਉੱਤੇ ਆ ਕੇ ਬੜਾ ਕੁਝ ਦੱਸਦੀ ਹੈ। ਉੱਪਰੋ ਥਲੀ ਇਹ ਕਹਾਣੀ ਪਿੰਡਾਂ ਤੋਂ ਤੇਜ਼ੀ ਨਾਲ ਵੱਧ ਰਹੇ ਸ਼ਹਿਰਾਂ ਨੂੰ ਸਾਡੇ ਅੱਗੇ ਰੱਖਦੀ ਹੈ। ਬੰਦ ਅੱਖਾਂ ਵਾਲੇ ਕਹਾਣੀ ਪਿੰਡ ਦੀ ਸੱਥ ਨੂੰ ਬਾਖੂਬੀ ਬਿਆਨ ਕਰਦੀ ਹੈ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਸੱਥਾਂ ਜੁੜਦੀਆਂ ਸਨ ਤੇ ਸਿਆਣੇ ਲੋਕ ਹਾਸਾ ਮਜ਼ਾਕ ਹੋਰ ਸਾਰੀਆਂ ਗੱਲਾਂ ਕਰਦੇ ਸਨ। ਮੱਘਦੇ ਅੰਗਿਆਰ ਕਹਾਣੀ ਆਪਣੇ ਆਪ ਵਿੱਚ ਸਭ ਕੁਝ ਬਿਆਨ ਕਰਦੀ ਹੈ ਮਨ ਵਿਚਲੀ ਕਸਕ ਪਿੰਡਾ ਦੇ ਰਹਿਣ ਸਹਿਣ ਖਾਸ ਕਰ ਮੋਟਰ ਟਿਊਬਲਾ ਦੇ ਪੁਰਾਣੇ ਦ੍ਰਿਸ਼ ਨੂੰ ਬਿਆਨ ਕਰਦੀ ਹੈ। ਅਚਾਰੀ ਅੰਬ ਸਾਡੇ ਵਿਰਾਸਤ ਦੀ ਖਾਣ ਪੀਣ ਦਾ ਹਿੱਸਾ ਹੈ ਪਿੰਡ ਵਿੱਚ ਬੀਬੀਆਂ ਅੰਬ ਕਿਵੇਂ ਲੈਂਦੀਆਂ ਹਨ ਮਜ਼ਦੂਰ ਵੇਚਣ ਵਾਲਾ ਕਿਵੇਂ ਅੰਬ ਲੈ ਕੇ ਆਉਂਦਾ ਹੈ ਇਹ ਸਭ ਕੁਝ ਇਸ ਕਹਾਣੀ ਵਿੱਚ ਦਰਜ ਹੈ। ਸ਼ਾਇਰ ਪਤੀ ਇਸ ਕਹਾਣੀ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਸਾਹਿਤ ਨਾਲ ਬੱਝੀ ਹੋਈ ਸਾਹਿਤਕ ਘਰ ਦੀ ਕਹਾਣੀ ਹੈ। ਅਗਲੀ ਕਹਾਣੀ ਕਾਗਜ਼ ਉੱਤੇ ਛਪੀ ਐਨਕ, ਇਹ ਉਹ ਚੀਜ਼ਾਂ ਬਿਆਨ ਕਰਦੀ ਹੈ ਜਿਹੜਾ ਸਾਡੇ ਦੇਸ਼ ਵਿੱਚ ਸਵੱਛ ਭਾਰਤ ਲੈ ਕੇ ਆਉਣ ਦੀਆਂ ਗੱਲਾਂ ਕਰਦੇ ਸਨ।
ਕਿਲਕਾਰੀ ਕਹਾਣੀ ਨਵ ਜਨਮੇ ਬਾਲ ਦੀ ਕਿਲਕਾਰੀ ਪੇਸ਼ ਕਰਦੀ ਹੈ, ਠੰਡੀ ਹਵਾ ਦੇ ਬੁੱਲੇ ਜੰਗਲ ਦੀ ਗੱਲਬਾਤ,ਆਊਟ ਇਹ ਕਹਾਣੀ ਪਰਵਾਸੀ ਭਾਰਤੀਆਂ ਨਾਲ ਸੰਬੰਧਿਤ ਹੈ ਤੇ ਰੋਹ ਦੇ ਰੰਗ ਪੇਂਡੂ ਰੰਗ ਨੂੰ ਪੇਸ਼ ਕਰਦੀ ਹੈ। ਕਹਾਣੀ ਇਥੇ ਹੀ ਟਿਕੇ ਰਹੋ ਇਹ ਕਹਾਣੀ ਦੇ ਵਿੱਚ ਚੰਦਰਮਾ ਦੇ ਸੀਸੀਟੀਵੀ ਵਿੱਚ ਜੋ ਕੁਝ ਵੀ ਕੈਦ ਹੋ ਰਿਹਾ ਹੈ ਉਸ ਬਾਰੇ ਇਸ ਕਹਾਣੀ ਵਿੱਚ ਦਰਜ ਕੀਤਾ ਹੈ ਅਖੀਰ ਉੱਤੇ ਇਸੇ ਕਹਾਣੀ ਦੇ ਵਿੱਚ ਧਰਤੀ ਦੇ ਲੋਕਾਂ ਨੂੰ ਧਰਤੀ ਸੰਭਾਲਣ ਦਾ ਹੋਕਾ ਦਿੱਤਾ ਗਿਆ ਹੈ ਕਿਵੇਂ ਗੁੰਡਾਗਰਦੀ ਕਾਤਲੋਗਾਰਦ ਹੋ ਰਹੀ ਹੈ। ਧਰਤੀ ਦੇ ਲੋਕ ਜੇਕਰ ਚੰਦਰਮਾ ਉੱਤੇ ਚਲੇ ਜਾਣ ਤਾਂ ਉੱਥੇ ਵੀ ਇਹੀ ਕੁਝ ਕਰਨਗੇ ਇਹ ਸੀ ਕਿਤਾਬ ਦੀ ਮੋਟੀ ਜਿਹੀ ਜਾਣ ਪਛਾਣ ਤੇ ਬਾਕੀ ਸਾਰੀ ਗੱਲਬਾਤ ਜੋ ਕਹਾਣੀਆਂ ਵਿਚਲੀ ਤੇਲੂ ਰਾਮ ਜੀ ਨੇ ਸਿਰਜੀ ਹੈ ਉਹ ਤਾਂ ਕਿਤਾਬ ਪੜ੍ਹ ਕੇ ਹੀ ਪਤਾ ਲੱਗੇਗਾ। ਇਸ ਕਿਤਾਬ ਨੂੰ ਲਾਹੌਰ ਬੁੱਕ ਸ਼ਾਪ ਲੁਧਿਆਣਾ ਵਾਲਿਆਂ ਨੇ ਬੜੇ ਸ਼ਾਨਦਾਰ ਪੇਪਰ ਦੇ ਉੱਪਰ ਸ਼ਾਨਦਾਰ ਛਪਾਈ ਦੇ ਨਾਲ ਛਾਪਿਆ ਹੈ ਕਿਉਂਕਿ ਇਹ ਨਵੀਂ ਕਿਤਾਬ ਨਹੀਂ ਇੱਕ ਪਰੋੜ ਸਹਿਤਕਾਰ ਤੇਲੂ ਰਾਮ ਜੀ ਹੋਣਾ ਦੀ ਲਿਖਤ ਹੈ ਇਸ ਲਈ ਇਸ ਵਿੱਚ ਕਿਸੇ ਕਿਸਮ ਦੀ ਵੀ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਰਹਿਣੀ ਸੀ ਤੇ ਨਾ ਹੀ ਛੱਡੀ ਹੈ। ਤੇਲੂ ਰਾਮ ਜੀ ਦੇ ਦੋਵੇਂ ਪੁੱਤਰ ਬਲਵੀਰ ਸਿੰਘ ਬੱਬੂ, ਡਾਕਟਰ ਬਲਜੀਤ ਸਿੰਘ ਯੂ ਕੇ ਆਪਣੇ ਸਤਿਕਾਰਯੋਗ ਪਿਤਾ ਜੀ ਦੀ ਲੇਖਣੀ ਉੱਤੇ ਮਾਣ ਕਰਦੇ ਹਨ ਤੇ ਸਾਹਿਤਕਾਰੀ ਲੇਖਣੀ ਵਿੱਚ ਉਹਨਾਂ ਦੀ ਹਰ ਮੱਦਦ ਕਰਦੇ ਹਨ। ਆਖਰੀ ਕਤਾਰ ਦੇ ਯੋਧੇ ਅੱਜ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੇ ਵਿਹੜੇ ਵਿੱਚ ਰਿਲੀਜ਼ ਹੋ ਰਹੀ ਹੈ। ਪੰਜਾਬੀ ਮਾਂ ਬੋਲੀ ਦੇ ਅਹਿਮ ਹਸਤਾਖਰਾਂ ਸਾਹਿਤਕਾਰਾਂ ਲੇਖਕਾਂ ਪੱਤਰਕਾਰਾਂ ਦੇ ਨਾਲ ਨਾਲ ਪੰਜਾਬੀ ਪ੍ਰੇਮੀ ਇਸ ਕਿਤਾਬ ਨੂੰ ਲੋਕ ਅਰਪਣ ਕਰਨਗੇ। ਆਓ ਆਪਾਂ ਵੀ ਇਸ ਨਵੀਂ ਕਿਤਾਬ ਦੇ ਸਮਾਗਮ ਨੂੰ ਦੇਖਣ ਦੇ ਲਈ ਭੈਣੀ ਸਾਹਿਬ ਸਾਹਿਤ ਸਭਾ ਵਿੱਚ ਚੱਲੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj