ਬੜੇ ਚਿਰਾਂ ਤੋਂ ਦਰਦ ਦਿਲ ‘ਚ ਛੁਪਾਇਆ

  ਬਲਵੀਰ ਚੌਪੜਾ (ਗੜ੍ਹਸ਼ੰਕਰ )

(ਸਮਾਜ ਵੀਕਲੀ)

ਬੋਝ ਦਿਲ ਤੇ ਜੀ ਦੁੱਖਾਂ ਦਾ ਰੋਗ ਸੀ ਲਾਇਆ ,

ਬੜੇ ਚਿਰਾਂ ਤੋਂ ਇਹ ਦਰਦ ਯਾਰੋ ਦਿਲ  ‘ਚ ਛੁਪਾਇਆ|
ਇੱਕ ਯਾਰ ਤੇ ਦੂਜਾ ਪਿਆਰ ਤੀਜਾ ਪਰਵਦੀਗਾਰ,
ਪੈਰ ਪੈਰ ਤੇ ਜੀ ਇਨ੍ਹਾਂ ਤਿੰਨਾਂ ਅਜ਼ਮਾਇਆ |
ਜਿਨ੍ਹਾਂ ਦਿਨਾਂ ਵਿੱਚ ਸਾਥ ਵੀ  ਪਰਛਾਂਵੇ ਛੱਡ ਗਏ,
ਉਹ ਵਖ਼ਤਾਂ  ‘ਚ ਸਾਥ ਮੇਰਾ ਕਲਮ ਨੇ ਨਿਭਾਇਆ |
ਆਖ ਕਾਫ਼ਿਰ ਉਹ ਸਾਥੋਂ ਯਾਰ ਮੁੱਖ ਫੇਰ ਗਏ,
ਜਿਨ੍ਹਾਂ ਨੂੰ ਰੱਬ ਵਾਂਗ ਅਸਾਂ ਸਾਰੀ ਉਮਰ ਧਿਆਇਆ |
ਰੱਬ ਮੰਗਿਆ ਨਾ ਗਿਆ ਜਿੱਤ ਤੈਨੂੰ ਵੀ ਨਾ ਹੋਇਆ,
ਇਹ ਜਨਮ ਤਾਂ ਯਾਰੋ ਭਾੜੇ ਭੰਗ ਦੇ ਗਵਾਇਆ |
ਦਰਦ ਦਿਲ ਦੇ ਸੀ ਜਿਹੜੇ ਅੱਜ ਤੁਹਾਨੂੰ ਦੱਸ ਦਿੱਤੇ
 ਉਹਦੇ ਭਾਣੇ ਜੋੜ ਤੋਡ਼ ਅੱਖਰਾਂ ਦਾ ਬਣਿਆ |
ਉਹ ਤਾਨੇ  ਮਾਰੂ ਰੂਹ ਮੇਰੀ ਮੈਨੂੰ
ਮੂੰਹ ਕਿਹੜਾ ਲੈ ਕੇ  ਜਾਣਾ ਜਦੋਂ ਰੱਬ ਨੇ ਤੈਨੂੰ ਇਸ ਦੁਨੀਆ ਤੋਂ ਬੁਲਾਇਆ  |
                        ਬਲਵੀਰ ਚੌਪੜਾ (ਗੜ੍ਹਸ਼ੰਕਰ )
                         94643-23063
Previous articleਸ੍ਰੀ ਚਰਨ ਛੋਹ ਗੰਗਾ ਖੁਰਾਲਗੜ ਦੇ ਮੌਜੂਦਾ ਪ੍ਰਧਾਨ ਸੁਰਿੰਦਰ ਕੁਮਾਰ ਛਿੰਦਾ ਨੂੰ ਪ੍ਰਧਾਨਗੀ ਤੋਂ ਕੀਤਾ ਬਰਖਾਸਤ
Next articleਨੌਜਵਾਨਾਂ ਤੇ ਕਮਜ਼ੋਰ ਵਰਗਾਂ ਨੂੰ ਤਰਜੀਹ ਦੇ ਆਧਾਰ ’ਤੇ ਕਰਜ਼ੇ ਦੇਣ ਬੈਂਕਾਂ – ਡਿਪਟੀ ਕਮਿਸ਼ਨਰ