ਮੁਲਾਜ਼ਮਾਂ ਦੀ ਮਈ ਮਹੀਨੇ ਦੀ ਤਨਖ਼ਾਹ ਰੋਕਣ ਦੇ ਹੁਕਮ ਮੁਲਾਜ਼ਮ ਵਰਗ ਨਾਲ਼ ਕੋਝਾ ਮਜ਼ਾਕ-ਜੀ. ਟੀ. ਯੂ

*ਮਈ ਮਹੀਨੇ ਦੀ ਤਨਖ਼ਾਹ ਜਲਦ ਜਾਰੀ ਕਰਨ ਦੇ ਹੁਕਮ ਜਾਰੀ ਕਰੇ ਸਰਕਾਰ – ਸੁਖਵਿੰਦਰ ਸਿੰਘ ਚਾਹਲ*
ਫਿਲੌਰ/ਅੱਪਰਾ (ਜੱਸੀ)-ਪੰਜਾਬ ਦੇ ਸਮੂਹ ਮੁਲਾਜ਼ਮ ਵਰਗ ਵੱਲੋਂ ਲੋਕਤੰਤਰ ਦੇ ਪਰਵ ਪਾਰਲੀਮੈਂਟ ਦੀਆਂ ਚੋਣਾਂ ਦੀ ਪਰਿਕ੍ਰਿਆ ਨੂੰ ਜੀਅ -ਜਾਨ ਨਾਲ਼ ਸਫ਼ਲ ਕਰਵਾਉਣ ਵਿੱਚ ਦਿੱਤੇ ਯੋਗਦਾਨ ਦੇ ਬਦਲੇ ਪੰਜਾਬ ਸਰਕਾਰ ਨੇ ਸਮੂਹ ਮੁਲਾਜ਼ਮ ਵਰਗ ਦੀ ਮਈ ਮਹੀਨੇ ਦੀ ਤਨਖ਼ਾਹ ਰੋਕਣ ਦੇ ਹੁਕਮ ਜਾਰੀ ਕਰਕੇ ਮੁਲਾਜ਼ਮ ਵਰਗ ਨਾਲ਼ ਕੋਝਾ ਮਜ਼ਾਕ ਕੀਤਾ ਹੈ, ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ  ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਪ੍ਰਿੰਸੀਪਲ ਅਮਨਦੀਪ ਸ਼ਰਮਾ, ਪ੍ਰੈੱਸ ਸਕੱਤਰ ਕਰਨੈਲ ਫਿਲੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਮੂਹ ਮੁਲਾਜ਼ਮ ਵਰਗ ਦੀ ਮਈ ਮਹੀਨੇ ਦੀ ਤਨਖ਼ਾਹ ਰੋਕਣ ਦੇ ਦਿੱਤੇ ਜ਼ੁਬਾਨੀ ਹੁਕਮ ਵਾਪਸ ਲੈਂਦੇ ਹੋਏ, ਮੁਲਾਜ਼ਮਾਂ ਦੀ ਤਨਖ਼ਾਹ ਜਲਦ ਜਾਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਅੱਤ ਦੀ ਮਹਿੰਗਾਈ ਵਿੱਚ ਮੁਲਾਜ਼ਮਾਂ ਦੀ ਤਨਖ਼ਾਹ ਰੋਕਣਾ ਕਿਸੇ ਜਬਰ ਤੋਂ ਘੱਟ ਨਹੀਂ ਹੈ ਕਿਉਂਕਿ ਮੁਲਾਜ਼ਮ ਵਰਗ ਆਪਣੇ ਆਰਥਿਕ ਹਿੱਤਾਂ ਦੀ ਪੂਰਤੀ ਲਈ ਪੂਰੀ ਤਰ੍ਹਾਂ ਤਨਖ਼ਾਹ ਤੇ ਨਿਰਭਰ ਹਨ। ਇਸ ਸਮੇਂ ਬਲਵਿੰਦਰ ਸਿੰਘ ਭੁੱਟੋ ਜਥੇਬੰਧਕ ਸਕੱਤਰ, ਜਸਵਿੰਦਰ ਸਮਾਣਾ ਸਹਾਇਕ ਜਥੇਬੰਧਕ ਸਕੱਤਰ, ਕੁਲਦੀਪ ਸਿੰਘ ਪੂਰੋਵਾਲ ਤੇ ਗੁਰਪ੍ਰੀਤ ਸਿੰਘ ਅੰਮੀਵਾਲ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਬਾਜਵਾ ਤੇ ਮਨੋਹਰ ਲਾਲ ਸ਼ਰਮਾਂ ਮੀਤ ਪ੍ਰਧਾਨ, ਦੇਵੀ ਦਿਆਲ ਤੇ ਹਰਿੰਦਰ ਮੱਲੀਆਂ ਜੁਆਇੰਟ ਸਕੱਤਰ,ਦਿਲਦਾਰ ਭੰਡਾਲ਼ ਤੇ ਗਣੇਸ਼ ਭਗਤ ਤੋਂ  ਬਿਨਾਂ ਦਿਲਦਾਰ ਭੰਡਾਲ਼, ਗੁਰਦੀਪ ਸਿੰਘ ਬਾਜਵਾ, ਗੁਰਮੇਲ ਸਿੰਘ, ਬਲਵਿੰਦਰ ਸਿੰਘ ਭੁੱਟੋ, ਸੁਭਾਸ਼ ਪਠਾਨਕੋਟ ਤੇ ਗਣੇਸ਼ ਭਗਤ ਸੁੱਚਾ ਸਿੰਘ ਟਰਪਈ, ਹਰਿੰਦਰ ਮੱਲੀਆਂ , ਬਲਦੇਵ ਸਿੰਘ ਬਰਾੜ , ਸਰਬਜੀਤ ਸਿੰਘ ਬਰਾੜ,ਪਰਮਜੀਤ ਸਿੰਘ ਸ਼ੋਰੇ ਵਾਲਾ, ਰਾਜੀਵ ਹਾਂਡਾ, ਕੁਲਦੀਪ ਪੁਰੋਵਾਲ, ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ, ਜਗਜੀਤ ਸਿੰਘ ਮਾਨ,  ਨੂਰ ਮੁਹੰਮਦ, ਨਰਿੰਦਰ ਸਿੰਘ ਮਾਖਾ, ਜੱਜ ਪਾਲ ਸਿੰਘ ਬਾਜੇ ਕੇ,  ਮਨੋਹਰ ਲਾਲ ਸ਼ਰਮਾ, ਤੋਂ ਜਸਵਿੰਦਰ ਸਿੰਘ ਸਮਾਣਾ, ਰਵਿੰਦਰ ਸਿੰਘ ਪੱਪੀ ਸਿੱਧੂ, ਬਿਕਰਮਜੀਤ, ਦੇਵੀ ਦਿਆਲ  ਸਰਬਜੀਤ ਸਿੰਘ ਸੰਧੂ , ਭੁਪਿੰਦਰ ਸਿੰਘ ਜੀਰਾ, ਰਜਿੰਦਰ ਰਾਜਨ, ਦਲਜੀਤ ਸਿੰਘ, ਰਣਜੀਤ ਸਿੰਘ, ਸੁਭਾਸ਼ ਪਠਾਨਕੋਟ, ਅਮ੍ਰਿਤਾਲ ਸਿੰਘ ਪਠਾਨਕੋਟ, ਧਰਮਿੰਦਰ ਭੰਗੂ, ਨਿਰਮੋਲਕ ਸਿੰਘ ਹੀਰਾ, ਸਰਬਜੀਤ ਸਿੰਘ ਧਾਲੀਵਾਲ, ਹਰਜੀਤ ਸਿੰਘ ਗਲ਼ਵੱਟੀ, ਰਰੇਸ਼ ਕੁਮਾਰ, ਸੰਦੀਪ ਕੁਮਾਰ ਫਾਜ਼ਿਲਕਾ, ਪ੍ਰਭਜੀਤ ਸਿੰਘ ਰਸੂਲਪੁਰ, ਰਮਨਦੀਪ ਸਿੰਘ, ਸੁਖਬਿੰਦਰ ਸਿੰਘ, ਅਮਰਜੀਤ ਸਿੰਘ, ਜਸਬੀਰ ਸਿੰਘ, ਕਮਲਦੀਪ ਸਿੰਘ, ਕੁਲ ਚਰਨ ਕੁਮਾਰ, ਨਵਤੇਜ ਸਿੰਘ ਲੁਧਿਆਣਾ, ਅਵਤਾਰ ਸਿੰਘ ਮਾਨਸਾ, ਕੁਲਦੀਪ ਕੌੜਾ, ਕੁਲਦੀਪ ਵਾਲੀਆ, ਵੇਦ ਪਰਕਾਸ਼, ਰਵੀ ਕੁਮਾਰ, ਪੁਸ਼ਪਿੰਦਰ ਹਰਪਾਲਪੁਰ, ਮੰਗਲ ਸਿਰ ਟਾਂਡਾ, ਜਤਿੰਦਰ ਸਿੰਘ ਫਰੀਦਕੋਟ, ਅਮਨਦੀਪ ਸਿੰਘ, ਅਮਰੀਕ ਸਿੰਘ, ਰਵਿੰਦਰ ਸਿੰਘ ਸੰਗਰੂਰ, ਹਰਮਨ ਦੀਪ ਸਿੰਘ, ਬਲਜੀਤ ਸਿੰਘ, ਰਮੇਸ਼ ਕੁਮਾਰ ਕਪੂਰਥਲਾ, ਪਰਦੀਪ ਸਿੰਘ, ਕਰਨੈਲ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਦੀਸ਼ ਸਿੰਘ, ਬਲਜੀਤ ਸਿੰਘ, ਇਕਬਾਲ ਸਿੰਘ, ਰਜੇਸ਼ ਕੁਮਾਰ ਫਤਹਿਗੜ੍ਹ, ਮਨਜਿੰਦਰ ਸਿੰਘ ਲਾਡੀ, ਦਿਦਾਰ ਸਿੰਘ ਪਟਿਆਲਾ, ਰਸ਼ਪਾਲ ਸਿੰਘ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ ਮੋਗਾ, ਬਲਵਿੰਦਰ ਸਿੰਘ ਸੰਧੂ, ਜਗਸੀਰ ਸਿੰਘ ਗਿੱਲ ਫਿਰੋਜ਼ਪੁਰ, ਅਮਨਦੀਪ ਫਾਜ਼ਿਲਕਾ, ਸੰਦੀਪ ਫਾਜ਼ਿਲਕਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿੱਚ ਲੋਕ ਸਭਾ ਚੋਣ ਨਤੀਜੇ
Next article    “ਆਪ” ਦੀ ਦਰੁਸਤੀ ਲਈ ਲੋਕਾਂ ਦਾ ਸੁਨੇਹਾ ‘