ਭਾਰਤ ਵਿੱਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 1,892 ਹੋਈ

ਨਵੀਂ ਦਿੱਲੀ (ਸਮਾਜ ਵੀਕਲੀ):  ਮੁਲਕ ਦੇ 23 ਸੂਬਿਆਂ ਤੇ ਯੂਟੀਜ਼ ਵਿੱਚ ਓਮੀਕਰੋਨ ਵੇਰੀਐਂਟ ਦੇ 1,892 ਕੇਸ ਮਿਲ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 568, ਦਿੱਲੀ ਵਿੱਚ 382, ਕੇਰਲਾ ਵਿੱਚ 185, ਰਾਜਸਥਾਨ ਵਿੱਚ 174, ਗੁਜਰਾਤ ਵਿੱਚ 152 ਤੇ ਤਾਮਿਲਨਾਡੂ ਵਿੱਚ 121 ਕੇਸ ਮਿਲੇ ਹਨ। ਭਾਰਤ ਵਿੱਚ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ ਅੱਜ ਮਿਲੇ ਨਵੇਂ 37,379 ਕੇਸਾਂ ਮਗਰੋਂ 3,49,60,261 ਹੋ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 1,71,830 ਹੋ ਗਈ ਹੈ। ਅੰਕੜਿਆਂ ਮੁਤਾਬਕ ਕਰੋਨਾ ਕਾਰਨ ਕੁੱਲ ਮੌਤਾਂ ਦੀ ਗਿਣਤੀ ਵਧ ਕੇ 4,82,017 ਹੋ ਗਈ ਹੈ, ਜਿਸ ਦੌਰਾਨ ਅੱਜ ਕੁੱਲ 124 ਮਰੀਜ਼ਾਂ ਦੀ ਮੌਤ ਹੋਈ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ ਮੀਂਹ ਤੇ ਪਹਾੜਾਂ ’ਤੇ ਬਰਫ ਨੇ ਵਧਾਈ ਠੰਢ
Next articleਪ੍ਰਧਾਨ ਮੰਤਰੀ ਮੋਦੀ ਪੰਜਾਬ ਲਈ ਵੱਡਾ ਪੈਕੇਜ ਐਲਾਨਣ: ਬਾਦਲ