HOME ਐਨ. ਆਰ. ਆਈ. ਪਰਿਵਾਰ ਨੇ ਕੀਤੀ ਇੰਟਰਲਾਕ ਟਾਇਲ ਦੀ ਸੇਵਾ

ਐਨ. ਆਰ. ਆਈ. ਪਰਿਵਾਰ ਨੇ ਕੀਤੀ ਇੰਟਰਲਾਕ ਟਾਇਲ ਦੀ ਸੇਵਾ

4

ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ)-ਦਰਬਾਰ ਬਾਬਾ ਸ਼ੇਖ ਨਸੀਰਾ ਅੱਪਰਾ ਵਿਖੇ ਐਨ. ਆਰ. ਆਈ. ਪਰਿਵਾਰ ਵਲੋਂ ਇੰਟਰਲਾਕ ਟਾਇਲਾਂ ਲਗਵਾਉਣ ਦੀ ਸੇਵਾ ਸ਼ੁਰੂ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਬਾਬਾ ਸ਼ੇਖ ਨਸੀਰਾ ਪ੍ਰਬੰਧਕ ਕਮੇਟੀ ਪ੍ਰਧਾਨ ਰਾਜੇਸ਼ ਕੁਮਾਰ ਬਾਸ਼ਲ ਅਤੇ ਗੱਦੀ ਨਸ਼ੀਨ ਸਾਂਈ ਕਿਸ਼ਨ ਲਾਲ ਨੇ ਦੱਸਿਆ ਕਿ ਮੋਹਣ ਲਾਲ ਜੱਸੀ ਯੂ. ਐਸ. ਏ. ਵਲੋਂ ਦਰਬਾਰ ਬਾਬਾ ਸ਼ੇਖ ਨਸੀਰਾ ਵਿਖੇ ਇੰਟਰਲਾਕ ਟਾਇਲ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਸਮੂਹ ਪ੍ਰਬੰਧਕ ਕਮੇਟੀ ਵਲੋਂ ਜੱਸੀ ਪਰਿਵਾਰ ਦਾ ਧੰਨਵਾਦ ਕਰਦਿਆਂ ਮੋਹਣ ਲਾਲ ਜੱਸੀ ਨੂੰ ਸਨਮਾਨਿਤ ਵੀ ਕੀਤਾ ਗਿਆ | ਐਨ. ਆਰ. ਆਈ. ਮੋਹਣ ਲਾਲ ਜੱਸੀ ਨੂੰ ਸਨਮਾਨਿਤ ਕਰਨ ਮੌਕੇ ਗੱਦੀ ਨਸ਼ੀਨ ਸਾਂਈ ਕਿਸ਼ਨ ਲਾਲ, ਰਾਜੇਸ਼ ਕੁਮਾਰ ਬਾਸ਼ਲ, ਜਸਵਿੰਦਰ ਸਿੰਘ, ਚੰਦਨਜੀਤ ਚੀਮਾ, ਮੱਖਣ ਲਾਲ, ਜਸਵਿੰਦਰ ਚੀਮਾ, ਮੁਨੀ ਲਾਲ ਬੱਗਾ ਅਤੇ ਜੀਤ ਰਾਮ ਆਦਿ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਏਕਮ ਪਬਲਿਕ ਸਕੂਲ ਮਹਿਤਪੁਰ ਦੇ ਸਪੋਰਟਸ ਡਿਪਾਰਟਮੈਂਟ ਦੇ ਹੈੱਡ ਸਰਦਾਰ ਪਰਮਿੰਦਰ ਸਿੰਘ ਨੈਸ਼ਨਲ ਐਵਾਰਡ ਨਾਲ ਸਨਮਾਨਿਤ ।
Next articleਬੰਗਾਲ ਵਿੱਚ ‘ਬਾਬਰੀ ਮਸਜਿਦ’ ਬਣਾਉਣ ਦਾ ਵਾਅਦਾ ਕਰਨ ਵਾਲੇ ਵਿਧਾਇਕ ਹੁਮਾਯੂੰ ਕਬੀਰ ਨੂੰ ਟੀਐਮਸੀ ਨੇ ਮੁਅੱਤਲ ਕਰ ਦਿੱਤਾ