ਐਨ ਆਰ ਆਈ ਚਾਹਲ ਪਰਿਵਾਰ ਨੇ ਸਰਕਾਰੀ ਸਕੂਲ ਨੂੰ ਬੱਸ ਮੁੱਹਈਆ ਕਰਵਾਈ

ਐਨ ਆਰ ਆਈ ਚਾਹਲ ਪਰਿਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਣੋ ਲੰਗਾ (ਕਪੂਰਥਲਾ) ਨੂੰ ਬੱਸ ਮੁੱਹਈਆ ਕਰਵਾਉਣ ਸਮੇਂ

ਕਪੂਰਥਲਾ, ( ਕੌੜਾ )- ਆਪਣੀਆਂ ਸਮਾਜਸੇਵੀ ਸਰਗਰਮੀਆਂ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆਂ ਐਨ ਆਰ ਆਈ ਸੁਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲ਼ੇ ਦੇ ਪਰਿਵਾਰ ਵੱਲੋਂ ਅਪਗ੍ਰੇਡ ਹੋ ਕੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਣੇ ਭਾਣੋ ਲੰਗਾ ( ਕਪੂਰਥਲਾ) ਨੂੰ ਆਸ ਪਾਸ ਦੇ ਪਿੰਡਾਂ ਤੋਂ ਨਵੇਂ ਦਾਖ਼ਲ ਹੋਣ ਵਾਲ਼ੇ ਵੱਖ ਵੱਖ ਪਿੰਡਾਂ ਦੇ ਵਿਦਿਆਰਥੀਆਂ / ਵਿਦਿਆਰਥਣਾਂ ਨੂੰ ਸਕੂਲ ਲਿਆਉਣ ਅਤੇ ਮੁੜ ਵਾਪਸ ਘਰ ਛੱਡਣ ਲਈ ਨਵੀਂ ਬੱਸ ਮੁੱਹਈਆ ਕਰਵਾਈ ਹੈ ।

ਜ਼ਿਕਰਯੋਗ ਹੈ ਕਿ ਆਪਣੇ ਪਿਤਾ ਸਵਰਗੀ ਅਮਰ ਸਿੰਘ ਚਾਹਲ ਬੀ ਐੱਸ ਸੀ ਅਧਿਆਪਕ ਦੀ ਮਿੱਠੀ ਯਾਦ ਵਿੱਚ ਸੁਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲ਼ੇ ਵੱਲੋਂ ਪਹਿਲਾਂ ਹੀ ਆਪਣੇ ਪੱਲਿਓਂ 80 ਲੱਖ ਰੁਪਏ ਤੋਂ ਵੱਧ ਖ਼ਰਚਾ ਕਰਕੇ ਸਕੂਲ ਦੀਆਂ ਸਮੁੱਚੀਆਂ ਲੋੜਾਂ ਅਤੇ ਥੁੜ੍ਹਾਂ ਨੂੰ ਪੂਰਾ ਕੀਤਾ ਗਿਆ ਹੈ ਅਤੇ ਹੁਣ ਫ਼ਿਰ ਅਪਗਰੇਡ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਣੋ ਲੰਗਾ (ਕਪੂਰਥਲਾ) ਵਿੱਚ ਨਵੇਂ ਵਿਦਿਅਕ ਵਰ੍ਹੇ 2022 – 23 ਲਈ ਵੱਧ ਤੋਂ ਵੱਧ ਦਾਖਲਾ ਕਰਨ ਦੇ ਮਨੋਰਥ ਨਾਲ ਖ਼ੁਦ ਦਾਖਲਾ ਮੁਹਿੰਮ ਚਲਾਉਂਦਿਆਂ ਆਸ ਪਾਸ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਅਤੇ ਮਾਪਿਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

ਅੱਜ ਸੁੱਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲ਼ੇ, ਬਲਵਿੰਦਰ ਸਿੰਘ ਰਸੂਲਪੁਰ, ਤਾਇਆ ਸਰਵਣ ਸਿੰਘ ਚਾਹਲ, ਬੀਬੀ ਚਰਨ ਕੌਰ ਚਾਹਲ, ਚਾਚਾ ਮੋਹਨ ਸਿੰਘ ਚਾਹਲ, ਬੀਬੀ ਪਰਮਜੀਤ ਕੌਰ, ਸਰਦਾਰਨੀ ਬਲਬੀਰ ਕੌਰ ਚਾਹਲ, ਹਰਮਨ ਕਾਹਲੋਂ, ਮੈਡਮ ਦੇਬੋਰਾਹ ਜਰਮਨ, ਮੈਡਮ ਪਰਮਜੀਤ ਕੌਰ, ਮੈਡਮ ਸਤਜਿੰਦਰ ਕੌਰ, ਮੈਡਮ ਰਾਜਵਿੰਦਰ ਕੌਰ, ਮੈਡਮ ਨਵਦੀਪ ਕੌਰ, ਮੈਡਮ ਹਰਨਾਜ਼ ਕੌਰ ਹਰਮਨਬੀਰ ਸਿੰਘ ਚਾਹਲ,ਜਸਕਰਨਬੀਰ ਸਿੰਘ ਚਾਹਲ, ਮੈਡਮ ਨੀਰੂ ਅਤੇ ਮਾਸਟਰ ਅਵਤਾਰ ਸਿੰਘ ਸੰਧੂ ਨੂੰ ਨਵੀਂ ਸਕੂਲ ਬਸ ਦੀਆਂ ਚਾਬੀਆਂ ਸੌਂਪੀਆਂ। ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਐਨ ਆਰ ਆਈ ਸੁਖਦੇਵ ਸਿੰਘ ਚਾਹਲ ਪਰ ਦੇਬੀ ਜਰਮਨ ਵਾਲੇ ਦੇ ਸਮੂਹ ਚਾਹਲ ਪਰਿਵਾਰ ਦਾ ਸਕੂਲ਼ ਨੂੰ ਬੱਸ ਮੁੱਹਈਆ ਕਰਵਾਉਣ ਲਈ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਵਿਖੇ ਸਵੱਛਤਾ ਤੋਂ ਸਥਿਰਤਾ ਵਿਸ਼ੇ ਸੰਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ
Next articleThe polluted relationship of supervisors and research scholars is caused by spiritual bankruptcy and commercialization of research and calls for their spiritual training: VC Starex University Prof. M.M. Goel