HOME ਦ ਨੋਰਵੁੱਡ ਸਕੂਲ ਚਾਹਲ ਦਾ 2026-2027 ਦਾ ਨਿਵੇਸ਼ ਸਮਾਰੋਹ ਬੜੀ ਧੂਮ-ਧਾਮ ਨਾਲ...

ਦ ਨੋਰਵੁੱਡ ਸਕੂਲ ਚਾਹਲ ਦਾ 2026-2027 ਦਾ ਨਿਵੇਸ਼ ਸਮਾਰੋਹ ਬੜੀ ਧੂਮ-ਧਾਮ ਨਾਲ ਸੰਪੂਰਨ ਹੋਇਆ।

4
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )  ਦ ਨੋਰਵੁੱਡ ਸਕੂਲ, ਚਾਹਲ ਵੱਲੋਂ ਸਕੂਲ ਦੇ ਵਿੱਚ ਇੱਕ ਚੋਣ ਪ੍ਰਕਿਰਿਆ ਕੀਤੀ ਗਈ। ਜਿਸ ਵਿੱਚ ਸਕੂਲ ਲਈ ਪ੍ਰਤੀਨਿਧੀ ਲੜਕਾ ਅਤੇ ਲੜਕੀ ਇਸੇ ਤਰ੍ਹਾਂ ਹੀ ਖੇਡ ਵਿਭਾਗ ਲਈ ਵੀ ਪ੍ਰਤੀਨਿਧੀ ਲੜਕਾ ਅਤੇ ਲੜਕੀ ਦੀ ਚੋਣ ਲਈ ਬੱਚਿਆਂ ਤੋਂ ਉਨ੍ਹਾਂ ਦੇ ਨਾਮ ਲਏ ਗਏ। ਉਹਨਾਂ ਨੂੰ ਚੋਣ ਨਿਸ਼ਾਨ ਦਿੱਤੇ ਗਏ ਅਤੇ ਬੱਚਿਆਂ ਨੇ ਸਕੂਲ ਵਿੱਚ ਪੂਰੀ ਚੋਣ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ। ਇਹਨਾਂ ਵੋਟਾਂ ਵਿੱਚ ਛੇਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਆਪਣੀ ਯੋਗਤਾਵਾਂ ਸੰਬੰਧੀ ਚੋਣ ਪ੍ਰਚਾਰ ਕਰਕੇ ਪ੍ਰਭਾਵਿਤ ਕੀਤਾ, ਆਪਣੇ ਚੋਣ ਨਿਸ਼ਾਨ ਬਾਰੇ ਜਾਣਕਾਰੀ ਦਿੱਤੀ ਅਤੇ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ। ਬੱਚਿਆਂ ਨੇ ਪੂਰੀ ਚੋਣ ਪ੍ਰਣਾਲੀ ਦਾ ਆਨੰਦ ਲਿਆ ਤੇ ਇਸਦਾ ਤਜੁਰਬਾ ਕੀਤਾ। 11 ਮਈ ਨੂੰ ਸਕੂਲ ਵਿੱਚ ਵੋਟਾਂ ਪਵਾਈਆਂ ਗਈਆਂ ਜਿਸ ਵਿੱਚ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੇ ਆਪਣੇ ਇਸ ਅਧਿਕਾਰ ਦੀ ਵਰਤੋਂ ਕੀਤੀ। ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਗਈ। ਜਿਸ ਵਿੱਚ ਪ੍ਰਤਿਨਿਧੀ ਲੜਕਾ ਮਨਿੰਦਰ ਕਲੇਰ, ਪ੍ਰਤੀਨਿਧੀ ਲੜਕੀ ਪ੍ਰਭਜੋਤ ਮੰਡੇਰ, ਸਪੋਰਟਸ ਪ੍ਰਤਿਨੀਧੀ ਲੜਕਾ ਬਲਰਾਮ ਖੇਪੜ ਅਤੇ ਸਪੋਰਟਸ ਪ੍ਰਤਿਨੀਧੀ ਲੜਕੀ ਸਮਿਰਨਦੀਪ ਕੌਰ ਦਿਓਲ ਚੁਣੇ ਗਏ। ਅੱਜ ਸਕੂਲ ਵਿੱਚ ਇਸ ਸੰਬੰਧੀ ਇੱਕ ਸਮਾਰੋਹ ਰੱਖਿਆ ਗਿਆ। ਜਿਸ ਵਿੱਚ ਚੁਣੇ ਗਏ ਪ੍ਰਤੀਨਿਧੀਆਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਬੱਚਿਆਂ ਨੇ ਵੀ ਆਪਣੇ ਫਰਜ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਕੀਤਾ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਸ੍ਰੀ ਮੋਹਿਤ ਕੁਮਾਰ, ਡਾਇਰੈਕਟਰ ਸ੍ਰੀਮਤੀ ਪੂਜਾ ਚੌਧਰੀ, ਸਕੂਲ ਪ੍ਰਿੰਸੀਪਲ ਸ੍ਰੀ ਰਵਿੰਦਰ ਸਿੰਘ ਭਨੌਟ ਅਤੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਰਜਨੀ ਭਨੈਟ ਨੇ ਸਾਰੇ ਸਾਰੇ ਚੁਣੇ ਗਏ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਖੁਸ਼ੀ ਦੇ ਮੌਕੇ ਤੇ ਕੁੱਝ ਬੱਚਿਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ ਜਿਨਾਂ ਨੇ ਚੁਣੇ ਹੋਏ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਤਰਾਂ ਇੱਕ ਲੋਕਤੰਤਰਿਕ ਪ੍ਰਣਾਲੀ ਦੇ ਨਾਲ ਸਕੂਲ ਦੇ ਵਿਦਿਆਰਥੀ ਪ੍ਰਤੀਨਿਧੀਆਂ ਦੀ ਚੋਣ ਕੀਤੀ ਗਈ। ਇਸ ਨਾਲ ਜਿੱਥੇ ਬੱਚਿਆਂ ਵਿੱਚ ਜਾਗਰੂਕਤਾ ਆਉਂਦੀ ਹੈ ਉਸਦੇ ਨਾਲ-ਨਾਲ ਉਹਨਾਂ ਵਿੱਚ ਆਪਣੇ ਅਧਿਕਾਰਾਂ, ਫਰਜਾਂ ਅਤੇ ਜਿੰਮੇਵਾਰੀਆਂ ਦਾ ਅਹਿਸਾਸ ਵੀ ਪੈਦਾ ਹੁੰਦਾ ਹੈ। ਇਸ ਤਰਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਨਿਭਾਉਂਦੀਆਂ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਟੈਰਿਸ ਚ ਇਤਿਹਾਸਕ ਬੌਲਿੰਗ ਐਲੀ ਅੱਗ ਨਾਲ ਸੜ ਕੇ ਤਬਾਹ
Next articleSAMAJ WEEKLY = 22/05/2026