(ਸਮਾਜ ਵੀਕਲੀ)
ਜਦੋਂ ਸ਼ਬਦਾਂ ਦਾ ਸ਼ੋਰ ਹੁੰਦਾ ਹੈ
ਤਾਂ ਸ਼ੋਰਾਂ ਦਾ ਸ਼ਨਾਟਾ -ਸ਼ਾ ਜਾਂਦਾ ਹੈ
ਕਣ- ਕਣ ਵਿੱਚ ਘੁਲ ਜਾਂਦੇ ਨੇ ਇਹ
ਫਿਰ ਵਕਤਾਂ ਦੀ ਲੋਡ਼ ‘ਤੇ ਗੂੰਜਦੇ ਨੇ
ਨਵੇਂ ਇਤਿਹਾਸ ਰਚਦੇ ਨੇ
ਜਦੋਂ ਇਹ ਤਾਜ਼ਾ ਤੇ ਨਵੀਂ ਹੋ ਕੇ ਬੋਲਦੇ ਨੇ
ਬਗ਼ਾਵਤਾਂ ਦੇ ਰਾਹ ਤਿਆਰ ਹੁੰਦੇ ਨੇ
ਇਹ ਫਿਰ ਤੋਂ ਉੱਚੀਆਂ ਸੁਰਾਂ ‘ਚ ਬੋਲਦੇ ਨੇ
ਇਹ ਕਦੇ ਮਰਦੇ ਨਹੀਂ
ਫਿਰ ਨਵੀਂਆਂ ਜ਼ੁਬਾਨਾਂ ਟੋਲਦੇ ਨੇ
ਹਰ ਸਦੀ ਨਵਾਂ ਰਹਿਬਰ
ਇਨ੍ਹਾਂ ਨੂੰ ਨਾਮ ਦਿੰਦਾ ਹੈ
ਜਦੋਂ ਸ਼ਬਦਾਂ ਦਾ ਸ਼ੋਰ ਹੁੰਦਾ ਹੈ
ਤਾਂ ਸ਼ੋਰਾਂ ਦਾ ਸ਼ਨਾਟਾ -ਸ਼ਾ ਜਾਂਦਾ ਹੈ ।
ਕੰਵਰਪ੍ਰੀਤ ਕੌਰ ਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly