ਵਰਤਮਾਨ ਸਮੇਂ ’ਚ ਪੀਣਯੋਗ ਪਾਣੀ ਨੂੰ ਸਾਂਭਣ ਦੀ ਲੋੜ-ਸਰਪੰਚ ਮਨਜੀਤ ਕੌਰ

ਸਰਪੰਚ ਮਨਜੀਤ ਕੌਰ

ਅੱਪਰਾ , ਸਮਾਜ ਵੀਕਲੀੋ– ਵਰਤਮਾਨ ਸਮੇਂ ’ਚ ਜਿਸ ਤਰੀਕੇ ਨਾਲ ਧਰਤੀ ਹੇਠਲੇ ਪੀਣਯੋਗ ਪਾਣੀ ਦਾ ਪੱਧਰ ਘਟ ਰਿਹਾ ਹੈ, ਉਸਨੂੰ ਸਾਂਭਣ ਦੀ ਲੋੜ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਮਨਜੀਤ ਕੌਰ ਪਿੰਡ ਚਚਰਾੜੀ ਤੇ ਉੱਘੀ ਸਮਾਜ ਸੇਵਿਕਾ ਨੇ ਕਿਹਾ ਕਿ ਅਜੋਕੇ ਮਸ਼ੀਨ ਮਈ ਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੋੜ ਵਾਲੇ ਯੁੱਗ ’ਚ ਮਨੁੱਖ ਮਾਨਸਿਕ ਤੌਰ ’ਤੇ ਉਲਝ ਚੁੱਕਾ ਹੈ। ਜੇਕਰ ਅਸੀ ਪੀਣਯੋਗ ਪਾਣੀ ਨੂੰ ਆਪਣੀਆਂ ਅਗਲੀਆਂ ਪੀੜੀਆਂ ਲਈ ਨਹੀਂ ਬਚਾ ਸਕੇ ਤਾਂ ਸਾਨੂੰ ਸ਼ਰਮਸ਼ਾਰ ਹੋਣਾ ਪਏਗਾ।

ਇਸ ਲਈ ਸਾਨੂੰ ਘੱਟ ਤੋਂ ਘੱਟ ਪਾਣੀ ਦੀ ਦੁਰਵਰਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਵਰਤਮਾਨ ਸਮੇਂ ’ਚ ਵੱਧ ਤੋਂ ਵੱਧ ਰੁੱਖ ਲਗਾ ਕੇ ਵੀ ਪੀਣਯੋਗ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਤੇ ਬਰਸਾਤੀ ਪਾਣੀ ਨੂੰ ਸੰਭਾਲਣ ਲਈ ਵੀ ਸਰਕਾਰਾਂ ਨੂੰ ਸਮਾਜ ਸੈਵੀ ਸੰਸਥਾਵਾਂ ਨਾਲ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਲਈ ਵੱਡੇ ਪੱਧਰ ’ਤੇ ਰਲ ਕੇ ਕੋਸ਼ਿਸ ਕਰਨ ਦੀ ਜਰੂਰਤ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤਕਾਰ ਰੱਤੂ ਰੰਧਾਵਾ ਦੀ ਨੂੰਹ ਕਿਰਨਦੀਪ ਰੱਤੂ ਨੇ ਆਸਟ੍ਰੇਲੀਆ ਯੂਨੀਵਰਸਿਟੀ ‘ਚ ਕੀਤਾ ਟਾਪ
Next articleਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਦੁਬਾਰਾ ਭਾਰੀ ਬਹੁਮਤ ਨਾਲ ਜਿੱਤੇਗੀ-ਗੁਰਬਿੰਦਰ ਸਿੰਘ ਅਟਵਾਲ