(ਸਮਾਜ ਵੀਕਲੀ)
ਮੈਂ ਹੁਸ਼ਿਆਰਪੁਰ ਇੱਕ ਜ਼ਰੂਰੀ ਕੰਮ ਜਾਣਾ ਸੀ। ਮੈਂ ਨਵਾਂ ਸ਼ਹਿਰ ਬੱਸ ਸਟੈਂਡ ਪਹੁੰਚ ਕੇ ਹੁਸ਼ਿਆਰਪੁਰ ਜਾਣ ਵਾਲੀ ਬੱਸ ਵਿੱਚ ਬੈਠ ਗਿਆ।ਜਿਵੇਂ ਹੀ ਬੱਸ ਚੱਲਣ ਲੱਗੀ, ਦੋ ਜਣੇ ਬੱਸ ਵਿੱਚ ਚੜ੍ਹ ਗਏ।ਉਹ ਆਪਸ ਵਿੱਚ ਪਤੀ-ਪਤਨੀ ਲੱਗਦੇ ਸਨ।ਮੇਰੇ ਕੋਲ ਆ ਕੇ ਤੀਵੀਂ ਨੇ ਆਖਿਆ,”ਅੰਕਲ ਜੀ, ਜ਼ਰਾ ਪਰੇ ਨੂੰ ਹੱਟਿਓ, ਸਾਨੂੰ ਦੋਹਾਂ ਨੂੰ ਬੈਠ ਲੈਣ ਦਿਓ।”
ਮੇਰੇ ਨਾਲ ਦੋ ਸਵਾਰੀਆਂ ਦੇ ਬੈਠਣ ਜੋਗੀ ਖ਼ਾਲੀ ਥਾਂ ਪਈ ਸੀ।ਮੈਂ ਜ਼ਰਾ ਪਰੇ ਨੂੰ ਹੋ ਕੇ ਬੈਠ ਗਿਆ।ਜਿਵੇਂ ਹੀ ਉਹ ਆਪਣੇ ਪਤੀ ਸਮੇਤ ਬੈਠਣ ਲੱਗੀ, ਉਸ ਦੀ ਨਜ਼ਰ ਹੋਰ ਖ਼ਾਲੀ ਪਈਆਂ ਸੀਟਾਂ ਤੇ ਪੈ ਗਈ। ਮੇਰੇ ਨਾਲ ਬੈਠਣ ਦੀ ਬਿਜਾਏ ਉਹ ਹੋਰ ‘ਵਧੀਆ ਸੀਟਾਂ’ ਤੇ ਬੈਠ ਗਏ।ਮੈਂ ਸੋਚਣ ਲੱਗ ਪਿਆ,ਜੇ ਬੱਸ ਪੂਰੀ ਭਰੀ ਹੁੰਦੀ, ਤਾਂ ਫਿਰ ਉਨ੍ਹਾਂ ਨੂੰ ਬੈਠਣ ਲਈ ਜਿੱਥੇ ਕਿਤੇ ਜਿਹੋ ਜਹੀ ਮਰਜ਼ੀ ਥਾਂ ਮਿਲਦੀ, ਬੈਠ ਜਾਣਾ ਸੀ।
ਹੁਣ ਖ਼ਾਲੀ ਸੀਟਾਂ ਪਈਆਂ ਹੋਣ ਕਰਕੇ ਨਖ਼ਰੇ ਕਰਦੇ ਸਨ। ਆਦਮੀ ਦਾ ਇਹ ਸੁਭਾਅ ਹੈ ਕਿ ਜੇ ਉਸ ਕੋਲ ਕੁੱਝ ਵੀ ਨਹੀਂ ਹੈ, ਤਾਂ ਫਿਰ ਉਹ ਕੁੱਝ ਨਾ ਕੁੱਝ ਪ੍ਰਾਪਤ ਕਰਨ ਲਈ ਤਰਲੇ ਮਾਰਦਾ ਹੈ। ਜੇ ਕੋਲ ਕੁੱਝ ਹੈ,ਤਾਂ ਫਿਰ ਨਖ਼ਰੇ ਕਰਦਾ ਹੈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ -9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly