ਨਵੀਂ ਦਿੱਲੀ (ਸਮਾਜ ਵੀਕਲੀ): ਇਕ ਮੁਸਲਿਮ ਸੰਗਠਨ ਨੇ ਸੁਪਰੀਮ ਕੋਰਟ ਪਹੁੰਚ ਕਰ ਕੇ ਆਪਣੀ 2020 ਦੀ ਉਸ ਪਟੀਸ਼ਨ ਉਤੇ ਆਖਰੀ ਸੁਣਵਾਈ ਮੰਗੀ ਹੈ ਜਿਸ ’ਚ ਕੇਂਦਰ ਸਰਕਾਰ ਨੂੰ ਤਬਲੀਗੀ ਜਮਾਤ ਬਾਰੇ ਹਦਾਇਤਾਂ ਜਾਰੀ ਕਰਨ ਲਈ ਕਿਹਾ ਗਿਆ ਸੀ। ਇਹ ਪਟੀਸ਼ਨ ਜਮਾਤ ਦੇ ਇਕੱਠ ਬਾਰੇ ਝੂਠੀਆਂ ਖਬਰਾਂ ਚਲਾਉਣ ਅਤੇ ਮੀਡੀਆ ਦੇ ਇਕ ਵਰਗ ਖ਼ਿਲਾਫ਼ ਕਾਰਵਾਈ ਕਰਨ ਬਾਰੇ ਸੀ, ਜਿਨ੍ਹਾਂ ਇਸ ਇਕੱਠ ਨੂੰ ਕੋਵਿਡ-19 ਨਾਲ ਜੋੜ ਕੇ ਮਗਰੋਂ ਫ਼ਿਰਕੂ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ।
ਜਮੀਅਤ ਉਲੇਮਾ-ਏ-ਹਿੰਦ ਦੀ ਪਟੀਸ਼ਨ ’ਤੇ ਅਦਾਲਤ ਨੇ ਕੇਂਦਰ ਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ ਸਨ। ਪ੍ਰੈੱਸ ਕੌਂਸਲ ਨੂੰ ਵੀ ਮਈ 2020 ਵਿਚ ਨੋਟਿਸ ਭੇਜਿਆ ਗਿਆ ਸੀ। ਸੰਗਠਨ ਨੇ ਪੰਜ ਰਾਜਾਂ ਵਿਚ ਅਗਾਮੀ ਚੋਣਾਂ ਦੇ ਮੱਦੇਨਜ਼ਰ ਹੁਣ ਆਪਣੀ ਅਰਜ਼ੀ ’ਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਹੈ। ਸੰਗਠਨ ਨੇ ਕਿਹਾ ਕਿ ਚੋਣ ਮੁਹਿੰਮਾਂ ਦੌਰਾਨ ਵੀ ਨਫ਼ਰਤੀ ਭਾਸ਼ਣ ਦਿੱਤੇ ਜਾ ਰਹੇ ਹਨ ਜੋ ਕਿ ਫ਼ਿਰਕੂ ਹਨ ਤੇ ਦੇਸ਼ ਵਿਚ ਸ਼ਾਂਤੀ-ਸਦਭਾਵਨਾ ਲਈ ਖ਼ਤਰਾ ਹਨ। ਅਰਜ਼ੀਕਰਤਾ ਨੇ ਮੰਗ ਕੀਤੀ ਹੈ ਕਿ ਅਦਾਲਤ ਝੂਠੀਆਂ ਖਬਰਾਂ ਤੇ ਫ਼ਿਰਕੂ ਭਾਸ਼ਣਾਂ ਬਾਰੇ ਢੁੱਕਵੀਆਂ ਹਦਾਇਤਾਂ ਜਾਰੀ ਕਰੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly