ਦੀਪਕ ਬਾਲੀ ਮੁੱਖ ਮਹਿਮਾਨ ਅਤੇ ਮੁਹੰਮਦ ਸਦੀਕ ਹੋਣਗੇ ਵਿਸ਼ੇਸ਼ ਮਹਿਮਾਨ ।
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਤੇਜਵੰਤ ਕਿੱਟੂ ਸੰਗੀਤ ਅਕੈਡਮੀ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੀ ਅਕੈਡਮੀ ਦੇ ਅਤੇ ਹੋਰ ਸੰਗੀਤ ਵਿਦਿਆਰਥੀਆਂ ਦਾ ਇੱਕ ਗਾਇਕੀ ਪ੍ਰੋਗਰਾਮ “ਉਡਾਨ 6” 23 ਮਈ ਦਿਨ ਸ਼ੁੱਕਰਵਾਰ ਨੂੰ ਗੁਰੂ ਨਾਨਕ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਤੇਜਵੰਤ ਕਿੱਟੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਦੀਪਕ ਬਾਲੀ ( ਸਲਾਹਕਾਰ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਪੰਜਾਬ ਸਰਕਾਰ ) ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ ਅਤੇ ਗਾਇਕ ਮੁਹੰਮਦ ਸਦੀਕ, ਰੌਸ਼ਨ ਪ੍ਰਿੰਸ, ਵਿਧਾਇਕ ਕੁਲਵੰਤ ਸਿੱਧੂ, ਗਾਇਕ ਯਾਸਿਰ ਹੁਸੈਨ ਅਤੇ ਜਸਦੇਵ ਸਿੰਘ ਸੇਖੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ । ਉਹਨਾਂ ਦੱਸਿਆ ਕਿ ਗਾਇਕੀ ਦੇ ਜੌਹਰ ਦਿਖਾਉਣ ਦਾ ਇਹ ਮੁਕਾਬਲਾ 4 ਵਜੇ ਗੁਰੂ ਨਾਨਕ ਭਵਨ ਵਿਖੇ ਸ਼ੁਰੂ ਹੋਵੇਗਾ ਅਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੇ ਪਰਿਵਾਰਿਕ ਮੈਂਬਰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਰਹਿਣਗੇ। ਕਿੱਟੂ ਨੇ ਦੱਸਿਆ ਕਿ ਉਡਾਨ 6 ਦਾ ਲੋਗੋ ਵੀ ਅਸੀਂ ਸੁਰਾਂ ਦੀ ਜ਼ੁਬਾਨੀ, ਨਸ਼ਾ ਮੁਕਤ ਜਵਾਨੀ ਰੱਖਿਆ ਹੈ। ਉਹਨਾਂ ਆਖਿਆ ਕਿ ਸਾਡੀ ਅਕੈਡਮੀ ਦਾ ਉਦੇਸ਼ ਨਾ ਸਿਰਫ ਸੰਗੀਤ ਸਿਖਾਉਣਾ ਹੈ ਬਲਕਿ ਵਿਦਿਆਰਥੀਆਂ ਨੂੰ ਸਟੇਜ ਦਾ ਤਜ਼ੁਰਬਾ ਦੇਣਾ ਵੀ ਹੈ ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



