(ਸਮਾਜ ਵੀਕਲੀ)
ਕਦੀ ਨਹੀਂ ਸੋਚਿਆ ਸੀ ਕਿਸੇ ਨੇ ਰਾਣੀ ਨੂੰ ਮਾਂ ਬੋਲੇ।ਧਿਆਨ ਮਗਨ ਕੰਨਾਂ ਵਿਚ ਅਵਾਜ਼ ਆਈ ਮਾਂ ਇਕ ਦਮ ਚਿੱਤ ਵਿੱਚ ਜਾ ਵੜੀ।ਜਿਸ ਮੰਡਲ ਧਿਆਨ ਲੱਗ ਰਿਹਾ ਸੀ। ਮਾਂ। ਮਾਂ ਕਹਾਉਣ ਦੀ ਲਾਲਸਾ ਦਾ ਤਿਆਗ ਕਰ ਚੁੱਕੀ ਰਾਣੀ ਕੀ ਤੱਕਦੀ ਹੈ ਕਿ ਮਾਂ ਮਾਂ ਹੋ ਰਹੀ ਹੈ।
ਇਕ ਦਮ ਤ੍ਰਬਕੀ, ਨੈਣ ਖੁਲੇ੍ ਮਾਂ ਮਿੱਠਾ ਪਿਆਰਾ ਧੀਮਾ, ਰਸਾਦਾਇਕ, ਖਿੱਚ ਭਰਿਆ ਪਦ ਮਾਂ ਕੰਨਾਂ ਵਿਚ ਗੂੰਜ ਰਿਹਾ ਹੈ।
ਨੈਣ ਖੁਲ੍ਹੇ ਚੰਗੀ ਤਰ੍ਹਾਂ ਖੁਲ੍ਹੇ ਕੀ ਦੇਖਦੇ ਹਨ।ਗੋਦੀ ਹਰੀ ਹੈ।ਉਹ ਸੂਰਜ ਮੰਡਲ ਉਤੇ ਖੇਡਦੀ ਜੋਤਿ ਗੋਦੀ ਵਿਚ ਬੈਠੀ ਹੈ। ਗਲੱਵਕੜੀ ਪਾਈ ਹੈ।ਚਿਹੜਾ ਝੁਕ ਕੇ ਮਾਈ ਦੇ ਚਿਹਰੇ ਵੱਲ ਤੱਕ ਰਿਹਾ ਹੈ ।ਨੈਣ ਕਹਿ ਰਹੇ ਹਨ ਮਾਂ।
ਹਾਇ।ਸਿਕਦੀ ਤੂਲੱਹਦੀ ਮਾਂ। ਦੇਖ ਜਨਮਾਂ ਦੀ ਸਾਕਦੀ ਨੂੰ ਪੁੱਤਰ ਮਿਲਿਆ?
ਇਸ ਦੀ ਧੂੜੀ ਨੂੰ ਜੋਗੀ ਜਪੀ ਤੇ ਤਪੀ ਤਰਸਦੇ ਹਨ ਦੇਖ। ਤੈਨੂੰ ਕੀ ਪਿਆ ਆਖਦਾ ਹੈ:-
ਮਾਂ
ਮਾਂ ਇਕ ਅਖੱਰਾ ਪਦ ਕਹਿ ਸੀ? ਰਾਣੀ ਸਾਰੀਸਦਕੇ ਹੋ ਗਈ।ਕਾਹਲੀ ਨਾਲ ਮੱਥਾ ਟੇਕਣਾ ਚਾਹੁੰਦੀ ਹੈ।ਪਰ ਸਰਬ ਸਮੱਰਥ ਕਦ ਹਿੱਲਣ ਦੇਂਦਾ ਹੈ।ਫਿਰ ਕਹਿੰਦਾ ਹੈ ਮਾਂ।
ਲੇ ਮਾਂ ਲੋਕਾਂ ਨੂੰ ਤਾਂ ਪੁੱਤ ਦੇਂਦਾ ਹੈਸੀ। ਤੈਨੂੰ ਤੇਰੇ ਨਿਸ਼ਕਾਮ ਪਿਆਰ ਦੇ ਬਦਲੇ ਆਪਾ ਦੇ ਰਿਹਾ ਹੇ ਕਹਿ ਰਿਹਾ ਹੈ। ਤੂੰ ਮਾਂ ਤੇ ਮੈਂ ਪੁੱਤ।
ਰਾਜੇ ਨੇ ਦੇਖਿਆ ਅਰਸ਼ਾਂ ਤੇ ਖੇਡਦੀ ਜੋਤਿ ਵਿਹੜੇ ਵੜਦੀ ਦਿੱਸੀ ਨਹੀ।ਆਪਨੀ ਰਾਣੀ ਦੀ ਗੋਦੀ ਬੈਠਦੀ ਦਿੱਸੀ। ਆਵਾਜ਼ ਆਈ ਮਾਂ।
ਰਾਜਾ ਬੋਲਿਆ ਕੌਣ ਮੇਰੀ ਨਿਪੁੱਤੀ ਰਾਣੀ ਨੂੰ ਆਖਦਾ ਹੈ ਮਾਂ।ਉਹ ਹੈ ਜੋ ਰਾਜਾ ਚੰਗੀ ਤਰ੍ਹਾਂ ਦੇਖ ਉਹ ਸਭ ਕੁਝ ਕਰ ਸਕਦਾ ਹੈ।
ਰਾਜਾ ਦੇ ਨੈਣ ਖੁਲ੍ਹੇ ਆਹਾ। ਰਾਣੀ ਦੀ ਗੋਦ ਹਰੀ ਹੋ ਗਈ।ਜੋਤਿ ਦਾ ਪੁੰਜ ਸੱਚੇ ਸਾਈ ਦਾ ਬਾਲਕਾ ਨੂਰ ਦਾ ਬੁੱਕਾ ਪ੍ਰਕਾਸ਼ ਦਾ ਪੁਤਲਾ ਕਿਸ ਪਿਆਰ ਨਾਲ ਬੈਠਾ ਹੈ।ਮਾਤਾ ਮਗਨ ਹੈ। ਰਾਜਾ। ਬਾਲਾ ਪ੍ਰੀਤਮ ਇਹ ਹੈ।
ਬਾਲਾ ਪ੍ਰੀਤਮ ਜੀ ਉੱਠ ਖੜੇ ਹੋਏ ਨਜ਼ਰ ਆਕਾਸ਼ ਵਿਚ ਗੱਡੀ ਆਵਾਜ਼ ਆਈ। ਤੂੰ ਹੀ , ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ ਤੂੰ ਹੀ , ਤੂੰ ਹੀ, ਤੂੰ ਹੀ ਦਾ ਰੰਗ ਬੱਝ ਗਿਆ। ਬਾਲਾ ਪ੍ਰੀਤਮ ਬੋਲੇ ਮਾਂ ਮੈਨੂੰ ਭੁੱਖ ਲੱਗੀ ਏ ਕੁਝ ਖਾਣ ਨੂੰ ਦਿਓ। ਰਾਣੀ ਨੇ ਮਿਠਾਈਆਂ ਤੇ ਛੋਲੇ ਦਿੱਤੇ ਖਾਣ ਨੂੰ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly