ਮਾਂ

ਰਾਜਿੰਦਰ ਰਾਣੀ   

(ਸਮਾਜ ਵੀਕਲੀ)

ਰੱਖ ਕੇ ਨੌਂ ਮਹੀਨੇ ਆਪਣੀ ਕੁੱਖ ਦੇ ਅੰਦਰ,
ਜਗ ਦੇਖਣੇ ਦੇ ਯੋਗ ਮਾਂ ਨੇ ਬਣਾਇਆ।
ਮੈਨੂੰ ਪਾਲਣ ਲਈ ਲੱਖ ਮੁਸੀਬਤਾਂ ਝੱਲੀਆਂ,
ਗੋਦੀ ਚੁੱਕ ਚੁੱਕ ਕੇ ਮਾਂ ਨੇ ਆਪ ਖਿਡਾਇਆ।
ਗਿੱਲੀ ਥਾਂ ਤੇ ਮਾਂ ਰਹੀ ਆਪ ਸੌਂਦੀ,
ਪਰ ਮੈਨੂੰ ਸੁੱਕੀ ਥਾਂ ਤੇ ਪਾਇਆ।
ਪਹਿਲਾਂ ਰੋਂਦੀ ਸੀ ਪਰ ਬੋਲ ਨਾ ਸਕਦੀ,
ਸਿਰਫ਼ ਮਾਂ ਨੇ ਬੋਲਣਾ ਸਿਖਾਇਆ।
ਮਾਂ ਦੀ ਦੇਣ ਨਹੀਂ ਕੋਈ ਦੇ ਸਕਦਾ,
ਚਾਹੇ ਬੰਦਾ ਕੋਈ ਕਿੱਡਾ ਵੀ ਅਮੀਰ ਬਣਜੇ।
ਜਿਹੜਾ ਮਾਂ ਬਾਪ ਦੀ ਕਰੇ ਹਰ ਪਲ਼ ਸੇਵਾ,
ਉਹ ਫਿਰ ਚੰਗਾ ਇਨਸਾਨ ਬਣਜੇ।
ਮਰ ਜੇ ਮਾਂ ਜੇ ਤਰਸਦੀ ਪਾਣੀ ਖਾਤਿਰ,
ਫਿਰ ਪੁੱਤਾਂ ਨੂੰ ਦੁੱਧ ਚੁੰਘਾਉਣ ਦਾ ਕੀ ਫਾਇਦਾ।
ਚੰਗਾ ਪੁੱਤ ਬਣ ਕੇ ਕਰੀ ਨਾ ਜੇ ਸੇਵਾ,
ਤਾਂ ਫਿਰ ਪੁੱਤ ਕਹਾਉਣ ਦਾ ਕੀ ਫਾਇਦਾ।

ਰਾਜਿੰਦਰ ਰਾਣੀ

ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ

 

Previous articleਸਤਿਕਾਰ
Next articleਮਾਂ ਬੋਲੀ ਨਾ ਭੁੱਲੋ