(ਸਮਾਜ ਵੀਕਲੀ)
ਫਰਵਰੀ ਸਤਾਰਾਂ ਸੰਨ ਦੋ ਹਜ਼ਾਰ ਵੀਹ ਸੀ।
ਨਾਨਕਿਆਂ ਤੇ ਦਾਦਕਿਆਂ ਦੇ ‘ਕੱਠੇ ਹੋਏ ਜੀਅ ਸੀ।
ਸਾਰਿਆਂ ਦੇ ਚਿਹਰਿਆਂ ‘ਤੇ ਵੱਖਰਾ ਹੀ ਚਾਅ ਸੀ।
ਖੁਸ਼ੀ ਭਾਵੇਂ ਬਹੁਤੀ ਪਰ ਥੋੜ੍ਹਾ ਜਿਹਾ ਤਣਾਅ ਸੀ।
ਦਿਨ ਸੋਮਵਾਰ ਰਾਤੀਂ 9:25 ਸਮਾਂ ਸੀ।
ਬੇਟੀ ਹਰਗੁਣ ਦੇ ਇਹ ਆਉਣ ਵਾਲ਼ਾ ਲਮ੍ਹਾ ਸੀ।
ਬਣਨੇ ਦੀ ਮਾਂ ਮੇਰੀ ਪੂਰੀ ਹੋਈ ਆਸ ਸੀ।
ਉਸੇ ਦਿਨ ਮਿਲਿਆ ਇਹ ਰੁਤਬਾ-ਏ-ਖ਼ਾਸ ਸੀ।
ਲਾਡੋ ਰਾਣੀ ਸਾਡੀ ਦਿਲ ਲਾਉਂਦੀ ਹੈ ਕਮਾਲ ਜੀ।
ਦੇਵੋ ਜੀ ਵਧਾਈਆਂ ਅੱਜ ਹੋ ਗਈ ਤਿੰਨ ਸਾਲ ਦੀ।
ਜਸਵੀਰ ਕੌਰ।
ਕਮਲ ਨਰਸਿੰਗ ਹੋਮ।
ਰੋਪੜ।