ਜੰਗ ਦੇ ਅੰਤ ਦੀ ਸਵੇਰ

ਵੀਨਾ ਬਟਾਲਵੀ

(ਸਮਾਜ ਵੀਕਲੀ)

ਜੰਗ ਦੀ ਨਹੀਂ ਹੁੰਦੀ ਕੇਵਲ ਦਹਿਸ਼ਤ ਹੀ
ਇਹ ਭਰਪੂਰ ਹੁੰਦੀ ਹੈ ਨਾਲ਼ ਵਹਿਸ਼ਤ ਵੀ

ਇਹ ਜ਼ਿੰਦਗੀ ਹੀ ਤਬਾਹ ਨ੍ਹੀਂ ਹੈ ਕਰਦੀ
ਜ਼ਿੰਦਗੀ ਜੀਣ ਦੀ ਤਮੰਨਾ ਵੀ ਹੈ ਮਰਦੀ

ਹੁਕਮਰਾਨਾਂ ਲਈ ਇਹ ਕੇਵਲ ਫਤੂਰ ਹੈ
ਪਰ ਆਮ ਬੰਦੇ ਨੂੰ ਕਰਦੀ ਮਜਬੂਰ ਹੈ

ਇਹ ਤਬਾਹ ਕਰਦੀ ਸਭ ਚਾਰ-ਚੁਫੇਰੇ
ਛਾ ਜਾਂਦੇ ਹਰ ਪਾਸੇ ਹਨ੍ਹੇਰੇ ਹੀ ਹਨ੍ਹੇਰੇ

ਰਿਸ਼ਤੇ-ਨਾਤੇ ਇਹ ਸਭ ਮੁਕਾਉਂਦੀ ਏ
ਹਰ ਇਕ ਦੀ ਜਾਨ ਸੁਕਣੇ ਪਾਉਂਦੀ ਏ

ਇਦ੍ਹਾ ਸਿੱਟਾ ਜਾਨ-ਮਾਲ ਦੀ ਬਰਬਾਦੀ
ਇਹ ਹੋਣ ਨਾ ਦੇਵੇ ਕੋਈ ਵੀ ਆਬਾਦੀ

ਮਨੁੱਖਤਾ ਦਾ ਇਸ ਵੱਡਾ ਨਹੀਂਂ ਕੋਈ ਘਾਣ
ਐ ਮੂਰਖ ਬੰਦੇ ਤੋਂ ਕਿਉਂ ਨ੍ਹੀਂ ਲੈਂਦਾ ਪਛਾਣ

ਸੱਧਰਾਂ ਅਰਮਾਨਾਂ ਦਾ ਹੁੰਦਾ ਸਦਾ ਖ਼ੂਨ
ਹਿੱਸੇਦਾਰਾਂ ਲਈ ਭਿਆਨਕ ਬਣੇ ਜੂਨ

ਕੀ ਏ ਵਿਗਿਆਨਕ ਤਰੱਕੀ ਦਾ ਸਿੱਟਾ ਹੈ
ਜਾਂ ਮਨੁੱਖੀ ਬਰਬਾਦੀ ਦਾ ਕੋਈ ਛਿੱਟਾ ਹੈ

ਐ ਬਖਸ਼ਣਹਾਰੇ! ਤੂੰ ਹੀ ਕੋਈ ਮੇਰ੍ਹ ਕਰ
ਤੇ ਬਰਬਾਦੀ ਦੇ ਅੰਤ ਵਾਲ਼ ਸਵੇਰ ਕਰ

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ 9463229499

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੱਧ ਪ੍ਰਦੇਸ਼ ਤੋਂ ਘਟੀਆ ਕੁਆਲਟੀ ਦੇ ਆਲੂ ਬੀਜਾਂ ਦੀ ਸਟੋਰੇਜ਼ ਨੂੰ ਰੋਕਣ ਲਈ ਸਬ ਡਵੀਜ਼ਨ ਪੱਧਰ ਤੇ ਟੀਮਾਂ ਗਠਿਤ
Next articleਨਾਨਕਸਰ ਕਬੱਡੀ ਕੱਪ 12 ਮਾਰਚ 2022 ਨੂੰ ਕਰਵਾਇਆ ਜਾਵੇਗਾ- ਇੰਦਰਜੀਤ ਗਿੱਲ ਰੂੰਮੀ