ਮਾਛੀਵਾੜਾ ਸਾਹਿਬ/ਬਲਬੀਰ ਸਿੰਘ ਬੱਬੀ –ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋ ਰੋਡ ਵਿਖੇ ਹੋਈ । ਸਭਾ ਵੱਲੋ ਸ਼ਾਇਰ ਮੋਹਨਜੀਤ ਦੇ ਸਦੀਵੀ ਵਿਛੋੜੇ ਤੇ ਸ਼ੋਕ ਮਤਾ ਪਾਇਆ ਗਿਆ। ਮੀਟਿੰਗ ਵਿੱਚ ਪੰਜਾਬੀ ਭਾਸ਼ਾ ਵਿਰਸਾ ਤੇ ਸੱਭਿਆਚਾਰ ਮਸਲਿਆ ਤੇ ਨਿੱਠ ਕੇ ਵਿਚਾਰ ਚਰਚਾ ਹੋਈ ।
ਰਚਨਾਵਾਂ ਦੇ ਦੌਰ ਵਿੱਚ ਤੇਲੂ ਰਾਮ ਕੋਹਾੜਾ ਨੇ , ਸ਼ਾਇਰ – ਪਤੀ ( ਕਹਾਣੀ ) ਗੁਰਸੇਵਕ ਸਿੰਘ ਢਿੱਲੋ ਨੇ , ਐਨੇ ਵੀ ਮਾੜੇ ਨਹੀ ( ਗੀਤ ) ਬਲਵੰਤ ਸਿੰਘ ਵਿਰਕ ਨੇ , ਮਾਂ ਬੋਲੀ ( ਗੀਤ ) ਸ਼੍ਰੀ ਸੋਮਨਾਥ ਹਰਨਾਮਪੁਰਾ ਨੇ , ਕਾਵਾਂ ਵੇ ( ਟੱਪੇ ) ਸੁਲੱਖਣ ਸਿੰਘ ਅਟਵਾਲ ਨੇ , ਲੀਡਰ ( ਗੀਤ ) ਜਗਦੇਵ ਸਿੰਘ ਬਾਘਾ ਨੇ , ਨਿਆਰੇ ਬੱਚੇ ( ਬਾਲ ਗੀਤ ) ਜਗਤਾਰ ਰਾਈਆਂ ਨੇ , ਸੱਚ ( ਕਵਿਤਾ ) ਗੁਰਬਾਗ ਸਿੰਘ ਰਾਈਆਂ ਨੇ , ਸ਼ਾਇਰ ( ਕਵਿਤਾ ) ਇੰਦਰਜੀਤ ਕੌਰ ਲੁਧਿਆਣਾ ਨੇ , ਯਾਦ ਦਾ ਦੀਵਾ ( ਕਵਿਤਾ ) ਜੋਰਾਵਰ ਸਿੰਘ ਪੰਛੀ ਨੇ , ਹਿਜ਼ਰ ਦਾ ਗ਼ਮ ( ਗ਼ਜ਼ਲ ) ਸਰਦਾਰ ਪੰਛੀ ਨੇ , ਉਰਦੂ – ਸ਼ਾਇਰੀ ( ਗ਼ਜ਼ਲ ) ਨੇਤਰ ਸਿੰਘ ਮੁੱਤੋ ਨੇ , ਕਲਮ ( ਕਵਿਤਾ ) ਰਜਿੰਦਰ ਕੌਰ ਪੰਨੂ ਨੇ , ਨੇਤਾ ਆਇਆ ( ਕਵਿਤਾ ) ਜਗਮੋਹਨ ਸਿੰਘ ਕੰਗ ਨੇ , ਐਸਾ ਪੰਜਾਬ ਹੋਵੇ ( ਕਵਿਤਾ ) ਮਨਜੀਤ ਸਿੰਘ ਰਾਗੀ ਨੇ , ਮਿੱਟੀ ( ਕਵਿਤਾ ) ਭੁਪਿੰਦਰ ਸਿੰਘ ਡਿਓਟ ਨੇ , ਇਸ਼ਕ ਦੀ ਜ਼ੁਬਾਨ ( ਗ਼ਜ਼ਲ ) ਜਗਵੀਰ ਸਿੰਘ ਵਿੱਕੀ ਨੇ , ਕੱਚੇ ਘਰ ( ਗੀਤ ) ਆਦਿਕ ਰਚਨਾਵਾਂ ਪੇਸ਼ ਕੀਤੀਆਂ ਰਚਨਾਵਾਂ ਤੇ ਭੱਖਵੀ ਤੇ ਉਸਾਰੂ ਵਿਚਾਰ ਚਰਚਾ ਹੋਈ । ਵਿਚਾਰ ਚਰਚਾ ਵਿੱਚ ਤੇਲੂ ਰਾਮ ਕੁਹਾੜਾ , ਸੁਰਜੀਤ ਸਿੰਘ ਵਿਸ਼ਦ , ਬੁੱਧ ਸਿੰਘ ਨੀਲੋਂ , ਸਰਦਾਰ ਪੰਛੀ , ਤਰਨ ਬੱਲ , ਜਗਮੋਹਨ ਸਿੰਘ ਕੰਗ ਆਦਿ ਨੇ ਭਾਗ ਲਿਆ । ਮੀਟਿੰਗ ਦੀ ਕਾਰਵਾਈ ਜਗਵੀਰ ਸਿੰਘ ਵਿੱਕੀ ਨੇ ਸੁਚੱਜੇ ਢੰਗ ਨਾਲ ਚਲਾਈ । ਲਖਵੀਰ ਸਿੰਘ ਲੱਭੇ ਨੇ ਮੀਟਿੰਗ ਦੇ ਸਾਰੇ ਪ੍ਰੋਗਰਾਮ ਨੂੰ ਕਵਰੇਜ਼ ਕੀਤਾ । ਗੁਰਸੇਵਕ ਸਿੰਘ ਢਿੱਲੋਂ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly