(ਸਮਾਜ ਵੀਕਲੀ)
ਸਾਂਉਣ ਦਾ ਮਹੀਨਾ,ਤੀਆਂ ਦੇ ਰਹੇ ਨਾ ਤਿਓਹਾਰ ਕਿਤੇ
ਨਾ ਤਿੵਝਣਾਂ ਚ ਚਰਖੇ ਦੀ ਗੂਜ,ਨਾ ਗਿੱਧੇ ਚ ਧਮਾਲ ਕਿਤੇ
ਨਾ ਉਹ ਛੂਟ ਸਲਵਾਰਾਂ, ਨਾ ਚੁਨੀਆਂ ਤੇ ਗੋਟੇ ਲਾਲ ਕਿਤੇ
ਤੀਆਂ ਦੇ ਵਿਰਾਂਨ ਪਏ ਪਿੜਾਂ ਤੇ,ਨਾ ਦਿਖੇ ਹਾਹਾਂਕਾਰ ਕਿਤੇ
ਗੁਜਰੇ ਜਮਾਨੇ ਜਿਹਾ,ਨਣਾਨ ਭਰਜਾਈ ਵਿੱਚ ਪਿਆਰ ਕਿੱਥੇ
ਮਾੜੇ ਹਾਲਾਤ,ਨਜਰਾਂ ਕਮੀਨੀਆਂ ਨੇ ਡੋਬ ਦੇਣੀ ਵਹਾਰ ਕਿਤੇ
ਪੇਕਿਆਂ ਦੇ ਪਿੰਡ,ਸਾਉਣ ਦੇ ਮਹੀਨੇ,ਨਾ ਧੀਆਂ ਡਾਰ ਕਿਤੇ
ਸੰਧੂ ਕਲਾਂ ਪਹਿਲਾਂ ਵਾਗੂ ਮੇਲੇ ਵਿੱਚ ਮੇਲਣਾਂ ਦੇ ਸਿਗਾਂਰ ਕਿਤੇ
ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly