(ਸਮਾਜਵੀਕਲੀ)
ਆਇਆ ਸਾਉਣ ਦਾ ਮਹੀਨਾ, ਘਰੋਂ ਆਂਵਾਂ ਸਜ ਧਜ ਕੇ,
ਮੈਂ ਲਾ ਕੇ ਤੀਆਂ ਦਾ ਬਹਾਨਾ, ਆਉਂਦੀ ਬਸ ਤੇਰੇ ਕਰਕੇ,
ਤੈਨੂੰ ਵੇਖ ਕੇ ਗੁਲਾਬ ਵਾਂਗ ਖਿੜ੍ਹਜਾਂ,ਖ਼ੁਸ਼ੀ ਨਾ ਹੋਵੇ ਸਾਂਭ ਮੱਖਣਾ,
ਤੂੰ ਸਾਹਮਣੇ ਖਲੋਵੇਂ ਜਦ ਸੱਜਣਾ,ਵੇ ਔਖਾ ਹੋਜੇ ਪੱਬ ਚੱਕਣਾ,
ਉਹਲੇ ਬੈਠ ਕੇ ਚੋਰੀ ਮੈਂ ਕਿਤੇ ਸਖ਼ੀਆਂ ਚੋਂ, ਤੇਰੇ ਵੱਲ ਤੱਕਦੀ ਰਹਾਂ,
ਪਤਾ ਲੱਗਜੇ ਨਾ ਤੇਰੇ ਮੇਰੇ ਪਿਆਰ ਦਾ,ਵੇ ਪਰਦੇ ਮੈਂ ਰੱਖਦੀ ਰਹਾਂ,
ਪਰ ਕਸਮ ਪਵਾਉਣ ਜਦੋਂ ਝੱਲੀਆਂ,ਵੇ ਸੱਚ ਫ਼ੇਰ ਪਵੇ ਦੱਸਣਾ,
ਤੂੰ ਜਦੋਂ ਸਾਹਮਣੇ ਖਲੋਵੇਂ ਮੇਰੇ ਹਾਣੀਆਂ,ਵੇ ਔਖਾ ਹੋਜੇ ਪੱਬ ਚੱਕਣਾ,
ਘਰ ਸ਼ਾਮ ਨੂੰ ਮੁੜਨ ਜਦੋਂ ਕੁੜੀਆਂ,ਵੇ ਤੀਆਂ ਵਿੱਚੋਂ ਜੁੜ-ਜੁੜ ਕੇ,
ਤੈਨੂੰ ਵੇਖਦੀ ਰਹਾਂ ਮੈਂ ਘਰ ਤੱਕ ਵੀ,ਵੇ ਪਿੱਛੇ ਤੱਕ ਮੁੜ -ਮੁੜ ਕੇ,
ਚਿੱਤ ਕਰੇ ਨਾ ਪਰੋਖੋਂ ਅੱਖੋਂ ਹੋਣ ਨੂੰ,ਵੇ ਪੈਂਦਾ ਪਰ ਖ਼ਿਆਲ ਰੱਖਣਾ,
ਤੂੰ ਜਦੋਂ ਸਾਹਮਣੇ ਖਲੋਵੇਂ ਮੇਰੇ ਹਾਣੀਆਂ ਵੇ ਔਖਾ ਹੋਜੇ ਪੱਬ ਚੱਕਣਾ ,
ਸੱਚ ਪੁੱਛੇਂ ਰਣਬੀਰ ਤੇਰੀ ਸਦਾ ਤੋਂ,ਵੇ ਮੀਤ ਤੇਰੇ ਉੱਤੇ ਮਰਦੀ,
ਲੱਖਾਂ ਸੋਹਣੇ ਤੇ ਸੁਨੱਖੇ ਪ੍ਰਿੰਸ ਫਿਰਦੇ,ਨਾ ਧਾਲੀਵਾਲਾ ਗੱਲ ਕਰਦੀ,
ਤੂੰ ਹੀ ਵਸ ਗਿਆ ਜੱਟੀ ਦੇ ਰੋਮ ਰੋਮ ਵੇ, ਔਖਾ ਹੁਣ ਦਿਲੋਂ ਕੱਢਣਾ,
ਤੂੰ ਜਦੋਂ ਸਾਹਮਣੇ ਖਲੋਵੇਂ ਮੇਰੇ ਹਾਣੀਆਂ ਵੇ ਔਖਾ ਹੋਜੇ ਪੱਬ ਚੱਕਣਾ,
ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly