ਆਧੁਨਿਕ ਯੁੱਗ

 ਸੁਖਦੀਪ ਕੌਰ ਮਾਂਗਟ

(ਸਮਾਜ ਵੀਕਲੀ)

ਕਾਹਦਾ ਹਰਾ ਜਿਹਾ ਭਾਂਡੇ ਧੋਣ ਵਾਲਾ ਸਾਬਣ ਆ ਗਿਆ
ਚੁੱਲ੍ਹੇ ਦੀ ਸੁਆਹ ਨੂੰ ਹੀ ਖਾ ਗਿਆ ।

ਸਟੀਲ ਵੂਲ ਵਿੱਚ ਉਹ ਚਮਕ ਕਿੱਥੇ
ਜਿਹੜੀ ਆਉਂਦੀ ਸੀ ਸੁਆਹ ਦੀ ਸੁੱਕ ਮਾਂਜ ਨਾਲ ।

ਸੌਖੇ ਹੋਏ ਕੱਪੜੇ ਧੋਣੇ ਹੁਣ ਸਰਫ਼ਾ ਦੇ ਨਾਲ
ਕਿਹੜਾ ਮੱਥਾ ਮਾਰੇ ਹੁਣ ਰੀਠੇ ਤੇ ਰਿੰਡ ਦੀਆਂ ਗਿਰੀਆਂ ਦੇ ਨਾਲ ।

ਕ੍ਰੈਕ ਕਰੀਮ ਹੁਣ ਭਰੀ ਬਿਆਈਆਂ
ਮੁੱਕ ਗਈ ਕਦਰ ਹੁਣ ਤੋਰੀ ਦੇ ਕਲੁੂਚੇ ਦੀ ।

ਗੁੱਤੀ ਵਿੱਚ ਲੋਕੇ ਨਾਲ ਚੋਟ ਲਾਉਣੀ ਹੁਣ ਭੁੱਲੇ ਜਵਾਕ
ਸਕੂਲਾਂ ਵਿਚ ਸੁਖਦੀਪ ਨਿੱਤ ਨਵੇਂ ਡੇ ਮਨਾਉਣ ਵਿਚ ਰੁੱਝੇ ਰਹਿੰਦੇ ਹੁਣ ਮਾਪੇ ਤੇ ਜਵਾਕ ।

ਸੁਖਦੀਪ ਕੌਰ ਮਾਂਗਟ
sukhdipmangat08@gmail .com

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਹਣਾ ਨਾ ਮੰਨੇ
Next articleਲਾਹਣਤੀ ਗੰਗੂ