ਸ਼ੀਸ਼ੇ ਸਚਾਈ ਦੇ

ਤਰਸੇਮ ਸਹਿਗਲ

(ਸਮਾਜ ਵੀਕਲੀ)

ਸ਼ੀਸ਼ੇ ਸਚਾਈ ਦੇ ਹੁਣ ਤਾਂ ਕਾਲੇ ਹੋ ਗਏ 1
ਘਰ ਚੋਰਾਂ ਦੇ ਵੇਖ -ਲਓ ਉਜਾਲੇ ਹੋ ਗਏ l
ਝੂਠ ਬੇਖੋਫ਼ ਬਾਜ਼ਾਰ ਵਿਚ ਰਿਹਾ ਵਿਕਦਾ ,
ਮੈਂ ਸੱਚ ਕਿਹਾ ਤਾਂ ਜਾਨ ਦੇ ਲਾਲੇ ਹੋ ਗਏ l
ਕਿਰਤ -ਕਰੜੀ ਕਰਕੇ ਜਿਸ ਪਰਿਵਾਰ ਪਾਲਿਆ ,
ਓਹ ਭੂਖਾ ਸੌ ਗਿਆ ,ਜਦ ਬੱਚੇ ਕਮਾਨੇ ਵਾਲੇ ਹੋ ਗਏ l
ਮਿਜ਼ਾਜ ਨਰਮ ਤੇ ਅੱਖਾਂ ਵਿਚ ਰੱਖਦੇ ਸੀ ਸ਼ਰਮ ,
ਸਭ ਵੇਚ ਗਏ, ਜਦ ਓਹ ਸ਼ਹਿਰ ਵਾਲੇ ਹੋ ਗਏ l
ਆਪਣੀ ਕਿਰਤ ‘ਚੋਂ ਜੋ ਇਕ ਝੋਂਪੜੀ ਨਾ ਬਣਾ ਸਕੇ ,
ਸਿਆਸਤ ਵਿਚ ਆਏ ਤਾਂ ਓਹ ਮਹਿਲਾਂ ਵਾਲੇ ਹੋ ਗਏ l

ਤਰਸੇਮ ਸਹਿਗਲ
– 9357896207

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFlipkart Wholesale rolls out new credit program to support kiranas
Next articleਪੰਜਾਬ ’ਚ ਮੁੱਖ ਮੰਤਰੀ ਖ਼ਿਲਾਫ਼ ਬਗ਼ਾਵਤ: 4 ਮੰਤਰੀਆਂ ਤੇ ਦੋ ਦਰਜਨ ਵਿਧਾਇਕਾਂ ਨੇ ਕਿਹਾ, ‘ਸਾਨੂੰ ਕੈਪਟਨ ’ਤੇ ਭਰੋਸਾ ਨਹੀਂ’