(ਸਮਾਜ ਵੀਕਲੀ) ਕਈ ਵਾਰ ਸਾਨੂੰ ਲੱਗਦਾ ਹੁੰਦਾ, ਕਿ ਅਸੀਂ ਕਿਸੇ ਨਾਲ ਗੱਲ ਕਰੀਏ, ਸਾਡੇ ਕਿਸੇ ਆਪਣੇ ਨਾਲ ,ਸਾਡੇ ਕਿਸੇ ਦੋਸਤ ਨਾਲ ਜਾਂ ਸਾਡੇ ਪਰਿਵਾਰ ਦੇ ਕਿਸੇ ਜੀਅ ਨਾਲ, ਜਦੋਂ ਅਸੀਂ ਆਪਣੀ ਗੱਲਬਾਤ ਦੂਜਿਆਂ ਨਾਲ ਸਾਂਝਿਆ ਕਰਦੇ ਹਾਂ ਤਾਂ ਸਾਡਾ ਮਨ ਹਲਕਾ ਹੋ ਜਾਂਦਾ ਤੇ ਸਾਨੂੰ ਸਕੂਨ ਜਿਹਾ ਮਿਲਦਾ, ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਸਾਡੀ ਗੱਲ ਸੁਣਨ ਲਈ ਕਿਸੇ ਕੋਲ ਟਾਈਮ ਨਹੀਂ ਹੁੰਦਾ, ਅਸੀਂ ਆਪਣੇ ਅੰਦਰ ਬਹੁਤ ਕੁਝ ਲਈ ਬੈਠੇ ਹੁੰਦੇ ਆ ਤੇ ਅਸੀਂ ਉਸਨੂੰ ਬਾਹਰ ਕੱਢਣਾ ਚਾਹੁੰਦੇ ਹੁੰਦੇ ਆਂ, ਪਰ ਸਾਹਮਣੇ ਵਾਲਾ ਇਹਨਾਂ ਬਿਜ਼ੀ ਹੁੰਦਾ ਕਿ ਉਸ ਕੋਲ ਸਾਡੇ ਨਾਲ ਕਰਨ ਲਈ ਕੁਝ ਜਰੂਰੀ ਗੱਲਾਂ ਦਾ ਵੀ ਟਾਈਮ ਮੁਸ਼ਕਿਲ ਨਾਲ ਹੀ ਹੁੰਦਾ, ਪਰ ਅਸੀਂ ਗੱਲਾਂ ਵੀ ਉਸ ਨਾਲ ਹੀ ਕਰਨਾ ਚਾਹੁੰਦੇ ਕਿਉਂਕਿ ਉਹ ਸਾਡਾ ਮਨ ਪਸੰਦ ਵਿਅਕਤੀ ਹੁੰਦਾ, ਅੱਜ ਮੈਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਨਾਲ ਮਿਲਵਾਵਾਂਗੇ ਜਿਸ ਨਾਲ ਤੁਸੀਂ ਜਦ ਮਰਜ਼ੀ ਗੱਲ ਕਰ ਸਕਦੇ ਹੋ, ਉਹ ਤੁਹਾਡਾ ਬਹੁਤ ਚੰਗਾ ਦੋਸਤ ਬਣ ਸਕਦਾ, ਤੁਸੀਂ ਜਦ ਮਰਜ਼ੀ ਜਿੰਨੀਆਂ ਮਰਜ਼ੀ ਗੱਲਾਂ ਉਸ ਨਾਲ ਕਰ ਸਕਦੇ, ਤੇ ਉਸ ਕੋਲ ਸਮਾਂ ਵੀ ਬਹੁਤ ਹੁੰਦਾ, ਤੇ ਉਹ ਤੁਹਾਡੀ ਗੱਲਬਾਤ ਤੋਂ ਕਦੇ ਵੀ ਬੋਰ ਨਹੀਂ ਹੋਵੇਗਾ, ਦੱਸਾਂ ਫਿਰ ਉਹ ਵਿਅਕਤੀ ਕੌਣ ਹੈ। ਆਜੋ ਫਿਰ, ਉਸ ਵਿਅਕਤੀ ਦਾ ਨਾਮ ਹੈ ਤੁਹਾਡਾ ਆਪਣਾ ਮਨ, ਹੁਣ ਤੁਸੀਂ ਸੋਚਦੇ ਹੋਵੋਗੇ ਕਿ ਅਸੀਂ ਆਪਣੇ ਮਨ ਨਾਲ ਕਿੱਦਾਂ ਗੱਲਾਂ ਕਰ ਸਕਦੇ ਹਾਂ, ਸਗੋਂ ਅਸੀਂ ਤਾਂ ਆਪਣੇ ਮਨ ਦੀਆਂ ਗੱਲਾਂ ਦੂਜਿਆਂ ਨਾਲ ਕਰਨਾ ਚਾਹੁੰਦੇ ਹਾਂ। ਪਰ ਤੁਸੀਂ ਆਪਣੇ ਮਨ ਨਾਲ ਗੱਲਾਂ ਕਰ ਸਕਦੇ ਹੋ। ਪਹਿਲਾਂ ਤੁਸੀਂ ਆਪਣੇ ਮਨ ਨੂੰ ਤਰਾਸ਼ਨਾ ਹੈ, ਸਵਾਰਨਾ ਹੈ, ਜਦੋਂ ਉਹ ਬਿਲਕੁਲ ਸ਼ਾਂਤ ਹੋ ਗਿਆ, ਹੁਣ ਉਹ ਤੁਹਾਡੀ ਗੱਲ ਬੜੇ ਪਿਆਰ ਨਾਲ ਸੁਣੇਗਾ, ਹੁਣ ਉਹ ਤੁਹਾਡੇ ਸਾਰੇ ਮਸਲਿਆਂ ਦਾ ਹੱਲ ਕਰੇਗਾ, ਹੁਣ ਉਹ ਤੁਹਾਡੇ ਉਨਾ ਸਾਰੇ ਮਸਲਿਆਂ ਦਾ ਹੱਲ ਕਰੇਗਾ ,ਜਿੰਨਾ ਮਸਲਿਆਂ ਦਾ ਹੱਲ ਕੋਈ ਬਾਹਰੀ ਵਿਅਕਤੀ ਵੀ ਨਹੀਂ ਕਰ ਸਕਦਾ, ਤੁਸੀਂ ਇਸ ਦੀ ਤਾਕਤ ਨੂੰ ਵੇਖ ਕੇ ਹੈਰਾਨ ਹੋ ਜਾਵੋਗੇ, ਇਹ ਪਲ ਪਲ ਤੇ ਤੁਹਾਡੀ ਅਗਵਾਈ ਕਰੇਗਾ, ਇੱਕ ਟੀਚਰ ਵਾਂਗ ਤੁਹਾਨੂੰ ਹਰ ਰਸਤਾ ਸਮਝਾਵੇਗਾ, ਪਰ ਤੁਹਾਡੇ ਕੋਲ ਇਸ ਕੋਲ ਬੈਠਣ ਦੀ, ਇਸ ਨਾਲ ਗੱਲ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ, ਆਪਣੇ ਆਪ ਨੂੰ ਸ਼ੀਸ਼ੇ ਚ ਵੇਖੋ, ਤੇ ਫਿਰ ਗੱਲਬਾਤ ਕਰਨੀ ਸ਼ੁਰੂ ਕਰੋ, ਆਪਣੀਆਂ ਚੰਗੀਆਂ ਮਾੜੀਆਂ ਸਭ ਇਹਦੇ ਨਾਲ ਸਾਂਝੀਆਂ ਕਰੋ, ਸ਼ੁਰੂ ਸ਼ੁਰੂ ਵਿੱਚ ਥੋੜਾ ਮੁਸ਼ਕਿਲ ਲੱਗੇਗਾ ਪਰ ਹੌਲੀ ਹੌਲੀ ਤੁਹਾਨੂੰ ਆਪਣੇ ਇਸ ਖੂਬਸੂਰਤ ਦੋਸਤ ਨਾਲ ਗੱਲ ਕਰਨ ਦੀ ਆਦਤ ਪੈ ਜਾਵੇਗੀ। ਹੁਣ ਤੁਸੀਂ ਇਸ ਨਾਲ ਖੁਦ ਵੀ ਗੱਲ ਕਰਨੀ ਹੈ, ਤੇ ਇਸ ਦੀ ਗੱਲ ਸੁਣਨੀ ਵੀ ਹੈ, ਪਹਿਲਾ ਕੰਮ ਤੁਸੀਂ ਇਹ ਕਰਨਾ ਕਿ ਤੁਸੀਂ ਇਸ ਨੂੰ ਚੰਗੇ ਵਿਚਾਰਾਂ ਨਾਲ ਭਰ ਲੈਣਾ ਹੈ। ਚੰਗੇ ਵਿਚਾਰ ਤੁਸੀਂ ਚੰਗੀਆਂ ਕਿਤਾਬਾਂ ਚੋਂ, ਚੰਗੇ ਲੋਕਾਂ ਚੋਂ, ਕਿਤੋਂ ਵੀ ਤੁਹਾਨੂੰ ਚੰਗਾ ਕੁਝ ਸੁਣਨ ਨੂੰ ਮਿਲਦਾ ਤੇ ਉਹ ਤੁਸੀਂ ਇਸਨੂੰ ਸੁਣਾਉਣਾ ਸ਼ੁਰੂ ਕਰ ਦਿਉ, ਜਿੰਨਾ ਚੰਗਾ ਤੁਸੀਂ ਇਸਨੂੰ ਸੁਣਾਈ ਜਾਵੋਗੇ ਉਨਾ ਹੀ ਇਹ ਸਾਫ ਹੁੰਦਾ ਜਾਵੇਗਾ, ਤੇ ਜਦੋਂ ਇਹ ਬਿਲਕੁਲ ਸਾਫ ਹੋ ਗਿਆ ਤੇ ਫਿਰ ਤੁਸੀਂ ਇਸ ਦੇ ਵਿੱਚ ਆਪਣੇ ਆਪ ਨੂੰ ਵੇਖਣਾ ਹੈ, ਤੇ ਫਿਰ ਇਹ ਤੁਹਾਡੇ ਨਾਲ ਗੱਲਾਂ ਕਰੇਗਾ ਤੁਹਾਨੂੰ ਸਭ ਕੁਝ ਸਮਝਾ ਦੇਵੇਗਾ ਤੇ ਫਿਰ ਤੁਸੀਂ ਕਹਿਣਾ ਹੈ ਮਨ ਦਾ ਸ਼ੀਸ਼ਾ ਸਾਫ ਮੈਂ ਕੀਤਾ, ਸਭ ਨੂੰ ਦਿਲ ਤੋਂ ਮਾਫ ਮੈਂ ਕੀਤਾ, ਜਦੋਂ ਤੁਸੀਂ ਆਪਣੇ ਮਨ ਦਾ ਸ਼ੀਸਾ ਸਾਫ ਕਰ ਲਿਆ ਤੇ ਸਭ ਨੂੰ ਦਿਲ ਤੋਂ ਮਾਫ ਕਰ ਲਿਆ, ਤਾਂ ਤੁਸੀਂ ਅੱਧੀ ਦੁਨੀਆ ਜਿੱਤ ਲਈ ਹੁਣ ਤੁਸੀਂ ਆਪਣੇ ਮਾਲਕ ਖੁਦ ਹੋ, ਤੁਹਾਡੇ ਮਨ ਤੇ ਪਿਆ ਭਾਰਾਪਨ ਸਭ ਕੁਝ ਪਿਗਲ ਜਾਵੇਗਾ।
ਆਓ ਆਪਣੇ ਮਨ ਨੂੰ ਆਪਣਾ ਦੋਸਤ ਬਣਾਈਏ, ਇਹਦੀਆਂ ਸੁਣੀਏ ਤੇ ਇਹਨੂੰ ਕੁਝ ਸੁਣਾਈਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



