(ਸਮਾਜ ਵੀਕਲੀ)
ਇੱਕ ਪਿੰਡ ਵਿੱਚ ਅਮਰੋ ਨਾਂ ਦੀ ਇਕ ਬਜ਼ੁਰਗ ਔਰਤ ਰਹਿੰਦੀ ਸੀ । ਜਿਸ ਦਾ ਇੱਕ ਪੋਤਾ ਸੀ ਉਸ ਦਾ ਨਾਮ ਰਾਜੂ ਸੀ ।ਰਾਜੂ ਦਾ ਦਿਮਾਗ ਬਹੁਤ ਤੇਜ ਸੀ। ਪਰ ਰਾਜੂ ਦੇ ਮਾਤਾ ਪਿਤਾ ਦੇ ਅਚਾਨਕ ਗੁਜ਼ਰਨ ਨਾਲ ਉਹ ਬਹੁਤ ਗ਼ਰੀਬ ਹੋ ਗਏ ਸਨ । ਜਿਸ ਦੇ ਕਾਰਨ ਰਾਜੂ ਸਕੂਲ ਵਿੱਚ ਦਾਖਲਾ ਨਹੀਂ ਲੈ ਸਕਦਾ ਸੀ ।ਸਕੂਲ ਨੂੰ ਜਾ ਰਹੇ ਬੱਚਿਆਂ ਨੂੰ ਦੇਖ ਕੇ ਰਾਜੂ ਨਿਰਾਸ਼ ਹੋ ਜਾਂਦਾ ਸੀ। ਇੱਕ ਦਿਨ ਰਾਜੂ ਨੇ ਆਪਣੀ ਦਾਦੀ ਨੂੰ ਕਿਹਾ,” ਦਾਦੀ ਜੀ ਮੈਂ ਵੀ ਸਕੂਲ ਜਾਣਾ ਹੈ”।
ਉਸ ਦੀ ਦਾਦੀ ਨੇ ਉੱਤਰ ਦਿੱਤਾ ਪੁੱਤਰ ਮੈਂ ਤੇਰਾ ਸਕੂਲ ਜਾਣ ਦਾ ਖਰਚਾ ਨਹੀਂ ਦੇ ਸਕਦੀ। ਪਰ ਰਾਜੂ ਨੇ ਸੋਚ ਲਿਆ ਸੀ ਕਿ ਉਹ ਸਕੂਲ ਵਿਚ ਦਾਖ਼ਲਾ ਜ਼ਰੂਰ ਲੈ ਕੇ ਰਹੇਗਾ। ਅਗਲੇ ਦਿਨ ਤੋਂ ਉਹ ਆਪਣੇ ਘਰ ਵਿੱਚ ਮਿੱਟੀ ਦੇ ਖਿਡੌਣੇ ਅਤੇ ਬਰਤਨ ਬਣਾਉਣ ਲੱਗਾ ।ਇਸ ਸਾਮਾਨ ਨੂੰ ਵੇਚ ਕੇ ਉਸ ਨੇ ਕੁਝ ਪੈਸੇ ਇਕੱਠੇ ਕਰ ਲਏ ਅਤੇ ਸਕੂਲ ਵਿੱਚ ਜਾ ਕੇ ਦਾਖਲਾ ਲੈ ਲਿਆ ।
ਰਾਜੂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਇਸ ਕਰਕੇ ਉਸ ਦੇ ਪੰਜਾਬੀ ਵਾਲੇ ਅਧਿਆਪਕ ਨੇ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਆਪਣੇ ਸਿਰ ਲੈ ਲਿਆ ।ਸਾਰੇ ਅਧਿਆਪਕ ਰਾਜੂ ਨੂੰ ਬਹੁਤ ਪਿਆਰ ਕਰਦੇ ਸਨ ।ਪੜ੍ਹਾਈ ਪੂਰੀ ਕਰ ਕੇ ਰਾਜੂ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਲੱਗ ਗਿਆ ।ਹੁਣ ਉਹ ਗ਼ਰੀਬ ਕਰਕੇ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਕੇ ਉਨ੍ਹਾਂ ਦੇ ਜੀਵਨ ਨੂੰ ਰੌਸ਼ਨ ਕਰਨ ਲੱਗਾ ।
ਗਗਨਦੀਪ ਕੌਰ
ਜਮਾਤ ਅੱਠਵੀਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੈਲੀ ਧਨੌਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly