ਕੁੱਤੇ ਤੇ ਗਧੇ ਤੋਂ ਸਬਕ ਸਿੱਖਣ ਦੀ ਸਲਾਹ ਦੇਣ ਵਾਲੇ ਮੰਤਰੀ ਨੇ ਮੁਆਫੀ ਮੰਗੀ

ਗੋਰਖਪੁਰ(ਯੂਪੀ) (ਸਮਾਜ ਵੀਕਲੀ):ਪਾਰਟੀ ਵਰਕਰਾਂ ਨੂੰ ਕੁੱਤਿਆਂ ਤੇ ਗਧਿਆਂ ਤੋਂ ਸਬਕ ਸਿੱਖਣ ਦੀ ਸਲਾਹ ਦੇਣ ਵਾਲੇ ਯੂਪੀ ਦੇ ਕੈਬਨਿਟ ਮੰਤਰੀ ਤੇ ਨਿਸ਼ਾਦ ਪਾਰਟੀ ਦੇ ਮੁਖੀ ਸੰਜੈ ਨਿਸ਼ਾਦ ਨੇ ਆਪਣੀ ਇਸ ਵਿਵਾਦਿਤ ਟਿੱਪਣੀ ਲਈ ਅੱਜ ਮੁਆਫ਼ੀ ਮੰਗ ਲਈ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਮੰਤਰੀ ਦੇ ਇਸ ਬਿਆਨ ਦੀ ਜ਼ੋਰਦਾਰ ਨਿਖੇਧੀ ਕੀਤੀ ਸੀ। ਨਿਸ਼ਾਦ ਨੇ ਕਿਹਾ, ‘‘ਮੇਰੇ ਸ਼ਬਦਾਂ ਨੂੰ ਗ਼ਲਤ ਅਰਥਾਂ ਵਿੱਚ ਲਿਆ ਗਿਆ ਹੈ। ਮੈਂ ਕਿਹਾ ਸੀ ਕਿ ਜਾਨਵਰ ਵੀ ਖ਼ੁਦ ਨੂੰ ਬਚਾਉਣ ਲਈ ਖੜ੍ਹਦੇ ਹਨ। ਤੁਸੀਂ ਸਾਲਾਂ ਤੋਂ ਕਾਂਗਰਸ, ਸਮਾਜਵਾਦੀ ਪਾਰਟੀ ਤੇ ਬਸਪਾ ਲਈ ਬਟਨ ਦਬਾ ਰਹੇ ਹੋ। ਲਿਹਾਜ਼ਾ ਉਨ੍ਹਾਂ ਨੂੰ ਸਮਝਾਉਣ ਦੇ ਯਤਨ ਵਜੋਂ ਮੈਂ ਕੁਝ ਮਿਸਾਲਾਂ ਦਿੱਤੀਆਂ ਸਨ। ਗ਼ਲਤੀ ਨਾਲ ਮੇਰੇ ਮੂੰਹ ’ਚੋਂ ਕੁਝ ਸ਼ਬਦ ਨਿਕਲ ਗਏ। ਕਈ ਵਾਰ ਜ਼ੁਬਾਨ ਫਿਸਲ ਜਾਂਦੀ ਹੈ। ਮੈਂ ਇਨ੍ਹਾਂ ਨੂੰ ਵਾਪਸ ਲੈਂਦਾ ਹਾਂ।’’ ਮੰਤਰੀ ਨੇ ਅੱਗੇ ਕਿਹਾ, ‘‘ਮੈਂ ਇਨ੍ਹਾਂ ਸ਼ਬਦਾਂ ਲਈ ਆਪਣੇ ਭਾਈਚਾਰੇ ਵੱਲੋਂ ਮਿਲੀ ਹਮਾਇਤ ਲਈ ਧੰਨਵਾਦ ਕਰਦਾ ਹਾਂ। ਸਾਡੇ ਵਿੱਚ ਨਿਸ਼ਾਦ ਗੁਹਾਰਾਜ ਮਹਾਰਾਜ ਦਾ ਖ਼ੂਨ ਹੈ। ਪਰ ਪਿਛਲੀਆਂ ਸਰਕਾਰਾਂ ਨੇ ਇਸ ਖ਼ੂਨ ਨੂੰ ਠੰਢਾ ਤੇ ਪਾਵਾ ਪਿਆ ਕੇ ਲੋਕਾਂ ਨੂੰ ਬੇਸੁਰਤ ਕਰ ਦਿੱਤਾ।’’ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਸੰਜੈ ਨਿਸ਼ਾਦ ਬਲੀਆ ਵਿੱਚ ਨਿਸ਼ਾਦ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਕੁੱਤੇ ਤੇ ਗਧੇ ਤੋਂ ਸਬਕ ਸਿੱਖਣ ਦੀ ਸਲਾਹ ਦਿੰਦੇ ਨਜ਼ਰ ਆ ਰਹੇ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਰਾਸ਼ਟਰ ਦਾ ਸਿਆਸੀ ਮਾਹੌਲ ਖ਼ਰਾਬ ਹੋਇਆ: ਰਾਊਤ
Next articleਕੁੱਤੇ ਤੇ ਗਧੇ ਤੋਂ ਸਬਕ ਸਿੱਖਣ ਦੀ ਸਲਾਹ ਦੇਣ ਵਾਲੇ ਮੰਤਰੀ ਨੇ ਮੁਆਫੀ ਮੰਗੀ