ਪੰਜਾਬ ਦੇ ਮੰਤਰੀ ਆਪਣੇ ਭਰਿਸ਼ਟਾਚਾਰੀ ਸਾਥੀ ਨੂੰ ਬਚਾਉਣ ਲਈ ਤਾਂ ਦਿੱਲੀ ਗਏ 

ਪਰ ਸ਼ਰਾਬ ਪੀੜਤਾਂ ਕੋਲ ਕੋਈ ਨਾ ਪੁੱਜਾ- ਇੰਜ਼ਨੀਅਰ ਲਾਲਕਾ
ਲੁਧਿਆਣਾ/ ਬਲਬੀਰ ਸਿੰਘ ਬੱਬੀ-ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਤੇ ਹੋਰ ਆਗੂ ਆਪਣੇ ਭਰਿਸ਼ਟਾਚਾਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਸਦੇ ਹੱਕ ਵਿੱਚ ਉਸ ਨੂੰ ਬਚਾਉਣ ਤੇ ਲਈ ਸਾਰੇ ਦਿੱਲੀ ਵਿੱਚ ਧਰਨਾ ਪ੍ਰਦਰਸ਼ਨ ਦੇ ਨਾਟਕ ਕਰਨ ਲਈ ਤਾਂ ਪੁੱਜ ਗਏ ਪਰ ਆਪ ਸਰਕਾਰ ਦੇ ਕਿਸੇ ਸਰਕਾਰੀ ਨੁੰਮਾਇੰਦੇ ਤੋਂ ਇਲਾਵਾ ਆਪ ਆਗੂਆਂ ਨੇ ਸੰਗਰੂਰ ਵਿੱਚ ਜਹੂਰੀਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਤੱਕ ਵੀ ਜਾਣਾ ਮੁਨਾਸਫ ਨਾ ਸਮਝਿਆ। ਇਥੋਂ ਪਤਾ ਲੱਗਦਾ ਹੈ ਕਿ ਆਪ ਵਾਲੇ ਉਹਨਾਂ ਲੋਕਾਂ ਦੀ ਵੀ ਸਾਰ ਨਹੀਂ ਲੈ ਸਕੇ ਜੋ ਇਹਨਾਂ ਦੀਆਂ ਗਲਤ ਸ਼ਰਾਬ ਨੀਤੀਆਂ ਕਾਰਨ ਮਰ ਰਹੇ ਹਨ। ਇਹ ਗੱਲਬਾਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸਸੀ ਵਿੰਗ ਦੇ ਸੀਨੀਅਰ ਆਗੂ ਇੰਜਨੀਅਰ ਬਲਵਿੰਦਰ ਲਾਲਕਾ ਨੇ ਕੀਤੀ। ਲਾਲਕਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਗਰੀਬ ਮਜ਼ਦੂਰ ਵਰਗ ਦੇ ਲੋਕ ਸਾਰਾ ਦਿਨ ਹੱਡ ਭੰਨਵੀ ਮਿਹਨਤ ਕਰਨ ਤੋਂ ਬਾਅਦ ਸ਼ਰਾਬ ਜਿਹੇ ਨਸ਼ੇ ਦੇ ਆਦੀ ਲੋਕ ਜਦੋਂ ਮਹਿੰਗੀ ਸ਼ਰਾਬ ਨਹੀਂ ਖਰੀਦ ਸਕਦੇ ਤਾਂ ਫਿਰ ਪੰਜਾਬ ਵਿੱਚ ਵਿਕਦੀ ਇਸ ਜਹਿਰੀਲੀ ਸ਼ਰਾਬ ਦੀ ਭੇਂਟ ਚੜਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ
Next articleਵੱਢ ਕੇ ਰੁੱਖ