ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ‘ਖੇਡਾਂ ਪਿੰਡ ਭਲੂਰ ਦੀਆਂ’

ਪਿੰਡਾਂ ਦੇ ਭਵਿੱਖ ਦੀ ਤੰਦਰੁਸਤੀ ਲਈ ਖੇਡਾਂ  ਦੀ ਅਹਿਮ ਲੋੜ_ ਸਰਪੰਚ ਵਿਰਕ/ਫੌਜੀ ਜਟਾਣਾ
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) ਪੰਜਾਬ ਖ਼ਾਲਸੇ ਦੀ ਧਰਤੀ ਹੈ। ਇਸ ਧਰਤੀ ‘ਤੇ ਖੁਸ਼ੀਆਂ ਦੇ ਬਾਗ਼ਾਂ ਦਾ ਮਹਿਕਦੇ ਰਹਿਣਾ ਬਹੁਤ ਜ਼ਰੂਰੀ ਹੈ। ਕੀ ਮਜਾਲ ਹੈ ਕਿ ਨਸ਼ੇ ਵਰਗੀਆਂ ਅਲਾਮਤਾਂ ਸਾਡੇ ਪੰਜਾਬ ਨੂੰ ਮਹਿਕ ਵਿਹੂਣਾ ਕਰ ਦੇਣ, ਜੇਕਰ ਅਸੀਂ ਆਪੋ ਆਪਣੇ ਪਿੰਡਾਂ ਨੂੰ ਸੰਭਾਲਣ ਦਾ ਅਹਿਦ ਕਰ ਲਈਏ ਅਤੇ ਆਪਣੀ ਵਿਰਾਸਤ ਤੋਂ ਅਭਿੱਜ ਹੋਏ ਲੋਕਾਂ ਨੂੰ ਦੱਸੀਏ ਕਿ ਸਾਡਾ ਪਿਛੋਕੜ ਕੀ ਹੈ, ਸਾਡਾ ਇਤਿਹਾਸ ਕੀ ਹੈ ? ਸਾਨੂੰ ਆਪਣੇ ਪਿੰਡਾਂ ਦਾ ਭਵਿੱਖ ਤੰਦਰੁਸਤ ਤੇ ਮਜ਼ਬੂਤ ਰੱਖਣ ਵਾਸਤੇ ਨਿੱਕੀਆਂ ਨਿੱਕੀਆਂ ਖੇਡਾਂ ਨਾਲ ਜੁੜਨਾ ਪਵੇਗਾ। ਇਸ ਕਾਰਜ ਲਈ ਪਿੰਡਾਂ ਦੀਆਂ ਔਰਤਾਂ ਨੂੰ ਉਚੇਚੇ ਤੌਰ ‘ਤੇ ਇਸ ਪਾਸੇ ਵੱਲ ਗੌਰ ਕਰਨਾ ਪਵੇਗਾ, ਕਿਉਂਕਿ ਅੱਜ ਪਿੰਡਾਂ ਵਿਚ ਨਸ਼ਿਆਂ ਦਾ ਬੋਲਬਾਲਾ ਬਹੁਤ ਉੱਚਾ ਤੇ ਤਿੱਖਾ ਹੈ। ਆਪਣੇ ਪਤੀਆਂ, ਪੁੱਤਰਾਂ, ਭਰਾਵਾਂ ਅਤੇ ਚਾਚੇ- ਤਾਇਆਂ ਨੂੰ ਬੁਰੀਆਂ ਅਲਾਮਤਾਂ ਤੋਂ ਬਚਾਉਣ ਲਈ ਸਾਡੀਆਂ ਭੈਣਾਂ, ਸਾਡੀਆਂ ਮਾਂਵਾਂ ਚੰਗਾ ਸਹਿਯੋਗ ਨਿਭਾ ਸਕਦੀਆਂ ਹਨ। ਇਹਨਾਂ ਸ਼ਬਦਾਂ ਦੀ ਸਾਂਝ ਪਾਉਂਦਿਆਂ ਪਿੰਡ ਭਲੂਰ ਦੇ ਸਾਬਕਾ ਫੌਜੀ ਕੁਲਦੀਪ ਸਿੰਘ ਜਟਾਣਾ ਨੇ ਕਿਹਾ ਕਿ ਜੇਕਰ ਅਸੀਂ ਹਾਲੇ ਵੀ ਘਰਾਂ ‘ਚੋਂ ਨਿਕਲਣ ਦੀ ਜੁਰਅੱਤ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਨੇ ਸਾਨੂੰ ਘਰਾਂ ਵਿੱਚ ਵੀ ਸੁਖਾਲੇ ਨਹੀਂ ਰਹਿਣ ਦੇਣਾ। ਫੌਜੀ ਕੁਲਦੀਪ ਸਿੰਘ ਜਟਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਮਿਤੀ 21 ਦਸੰਬਰ 2024 ਦਿਨ ਸ਼ਨੀਵਾਰ ਨੂੰ ‘ਖੇਡਾਂ ਪਿੰਡ ਭਲੂਰ ਦੀਆਂ’ ਤਹਿਤ  ਦੌੜਾਂ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਲਈ ਚੰਗੀ ਸੋਚ ਵਾਲੇ ਨੌਜਵਾਨ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਅਤੇ ਸਮੂਹ ਪੰਚਾਇਤ ਭਲੂਰ ਦਾ ਵੀ ਉਚੇਚਾ ਯਤਨ ਸ਼ਾਮਿਲ ਹੈ। ਇੱਥੇ ਗੱਲਬਾਤ ਕਰਦਿਆਂ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਅਤੇ ਫੌਜੀ ਕੁਲਦੀਪ ਸਿੰਘ ਜਟਾਣਾ ਨੇ ਕਿਹਾ ਕਿ ਛੋਟੀਆਂ ਛੋਟੀਆਂ ਖੇਡਾਂ ਕਰਵਾਉਣ ਨਾਲ ਜਿੱਥੇ ਬੱਚਿਆਂ ਅੰਦਰ ਗਰਾਉਂਡ ਨਾਲ ਜੁੜਨ ਦਾ ਸ਼ੌਕ ਪੈਦਾ ਹੋਵੇਗਾ, ਉੱਥੇ ਹੀ ਅਜਿਹੇ ਯਤਨਾਂ ਸਦਕਾ ਅਸੀਂ ਆਪਣੇ ਪਿੰਡ ਨੂੰ ਨਸ਼ੇ ਵਰਗੀਆਂ ਅਲਾਮਤਾਂ ਤੋਂ ਬਚਾਉਣ ਵਿਚ ਕਾਮਯਾਬ ਹੋਵਾਂਗੇ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਇਹਨਾਂ ਛੋਟੇ ਛੋਟੇ ਕਾਰਜਾਂ ਲਈ ਹਰ ਇਕ ਦੀ ਸ਼ਮੂਲੀਅਤ ਦੀ ਲੋੜ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article21 ਦਸੰਬਰ ਨੂੰ ਹੋਣਗੀਆਂ ‘ਖੇਡਾਂ ਪਿੰਡ ਭਲੂਰ ਦੀਆਂ’
Next articleभगवान दास जी के परिनिर्वाण दिवस (चौहदवीं जयंती) पर विनम्र श्रद्धांजलि