ਧੂਰੀ (ਸਮਾਜ ਵੀਕਲੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਥੇ ਨਾਲ ਲੱਗਦੇ ਫਾਰਮ ਹਾਊਸ ਵਿੱਚ ਲੋਕ ਮਿਲਣੀ ਕੀਤੀ, ਜਿਸ ਵਿੱਚ ਵਾਲੰਟੀਅਰਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਮੀਟਿੰਗ ਵੀ ਹੁਣ ਚੰਡੀਗੜ੍ਹ ਦੀ ਥਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਵੇਗੀ। ਇਸ ਨਾਲ ਹਲਕੇ ਨਾਲ ਸਬੰਧਤ ਮੰਗਾਂ ਦਾ ਨਿਬੇੜਾ ਮੌਕੇ ’ਤੇ ਕਰ ਦਿੱਤਾ ਜਾਵੇਗਾ। ਉਨ੍ਹਾਂ ਧੂਰੀ ਹਲਕੇ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਧੂਰੀ ਦੇ ਲੋਕਾਂ ਦਾ ਕਰਜ਼ਾ ਉਹ ਕਦੇ ਨਹੀਂ ਮੋੜ ਸਕਦੇ। ਧੂਰੀ ਸ਼ਹਿਰ ਵਿੱਚੋਂ ਲੰਘਦੇ ਰਜਵਾਹੇ ਦੀ ਸਫਾਈ ਤੋਂ ਇਲਾਵਾ ਸ਼ਹਿਰ ਦੇ ਮੁੱਖ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ। ਧੂਰੀ ਨੂੰ ਪੰਜਾਬ ਦਾ ਸੋਹਣਾ ਸ਼ਹਿਰ ਬਣਾਈਆ ਜਾਵੇਗਾ। ਧੂਰੀ ਹਲਕੇ ਦੇ ਪਿੰਡਾਂ ਨੂੰ ਨਹਿਰੀ ਪਾਣੀ ਦੇਣ ਲਈ ਤੀਹ ਕਿਲੋਮੀਟਰ ਪਾਈਪ ਲਾਈਨ ਪਾ ਦਿੱਤੀ ਗਈ ਹੈ ਤੇ ਹਲਕੇ ਵਿੱਚ 41 ਵੱਖ ਵੱਖ ਵਿਕਾਸ ਦੇ ਕੰਮ ਚੱਲ ਰਹੇ ਹਨ। ਇਸ ਮੌਕੇ ਉੱਪਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਸੰਗਰੂਰ ਦੇ ਐੱਸਐੱਸਪੀ ਸੁਰਿੰਦਰ ਲਾਂਬਾ, ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਚੇਅਰਮੈਨ ਰਾਜਵੰਤ ਸਿੰਘ ਘੁੱਲੀ , ਸਤਿੰਦਰ ਸਿੰਘ ਚੱਠਾ, ਅਮਨਦੀਪ ਸਿੰਘ ਧਾਂਦਰਾ, ਅਨਵਰ ਭਸੋੜ, ਜੱਸੀ ਸੇਖੋਂ, ਵਿਕਾਸ ਜੈਨ ਤੇ ਮੁਕੇਸ਼ ਬੰਟੀ ਸਿੰਗਲਾ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly