ਮਾਮਲਾ ਖਾਦ ਜਮਾਂਖੋਰੀ ਦਾ

ਫੁਰਮਾਨ ਸਿੰਘ ਸੰਧੂ 
ਜਮਾਂ ਖੋਰਾਂ ਖਿਲਾਫ 1985 ਤਹਿਤ ਕਨੂੰਨੀ ਕਾਰਵਾਈ ਕੀਤੀ ਜਾਵੇ -ਫੁਰਮਾਨ ਸਿੰਘ ਸੰਧੂ 
ਚੰਡੀਗੜ੍ਹ,(ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧੀ)– ਝੋਨੇ ਦੇ ਸੀਜ਼ਨ ਦੀ ਖੱਜਲ ਖੁਆਰੀ ਤੋਂ ਬਾਅਦ ਕਣਕ ਅਤੇ ਆਲੂਆਂ ਦੀ ਬਿਜਾਈ ਦੇ ਸਮੇਂ ਕਿਸਾਨਾਂ ਨੂੰ ਡੀ ਏ ਪੀ ਖਾਦ ਦੀ ਕਿਲਤ ਨੂੰ ਲੈ ਕੇ ਭਾਰੀ ਪ੍ਰੇਸ਼ਾਨੀ ਵਿਚੋਂ ਗੁਜ਼ਰਨਾ ਹੈ ਰਿਹਾ ਹੈ। ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਫ਼ਸਲ ਸਮੇਂ ਹੋਈ ਬੇਕਦਰੀ ਦੇ ਨਾਲ ਨਾਲ ਖਾਦ ਦੀ ਸਪਲਾਈ ਲਈ ਕੀਤੇ ਲੋੜੀਂਦੇ ਪ੍ਰਬੰਧਾਂ ਵਿਚ ਭਾਰੀ ਘਾਟ ਰੜਕ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਿਥੇ ਸੁਸਾਇਟੀਆਂ ਵਿਚੋਂ ਲੋੜੀਂਦੀ ਮਾਤਰਾ ਵਿਚ ਖਾਦ ਨਹੀਂ ਮਿਲ ਰਹੀ ਉਥੇ ਬਜ਼ਾਰ ਵਿਚੋਂ ਖਾਦ ਖਰੀਦਣ ਤੇ ਕਿਸਾਨਾਂ ਨੂੰ ਖਾਦ ਨਾਲ ਵਖਰੀ ਕਿੱਟ ਖ਼ਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ  ਜਿਨ੍ਹਾਂ ਥਾਵਾਂ ਤੇ ਜਮਾਂਖੋਰਾਂ ਵੱਲੋਂ ਜਾਣਬੁੱਝ ਕੇ ਕਿਸਾਨਾਂ ਨੂੰ ਖਾਦ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਤੇ ਖਾਦ ਕੰਟਰੋਲ ਆਰਡਰ 1985 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੰਧੂ ਨੇ ਕਿਹਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਮਹਿਤਪੁਰ ਦੀ ਕੋਆਪਰੇਟਿਵ ਸੁਸਾਇਟੀ ਵੀ ਸਿਆਸਤ ਦੀ ਭੇਟ ਚੜ੍ਹ ਗਈ ਹੈ  ਸਮਾਂ ਰਹਿੰਦੇ ਸੁਸਾਇਟੀ ਦੀ ਇਲੈਕਸ਼ਨ ਹੀ ਨਹੀਂ ਕਰਵਾਈ ਗਈ ਜਿਸ ਕਾਰਨ ਕਿਸਾਨ ਖਾਦ , ਦਵਾਈਆਂ ਤੋਂ ਪੂਰੀ ਤਰ੍ਹਾਂ ਅਵਾਜ਼ਾਰ ਹੋ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਸਰਕਾਰ ਵੱਲੋਂ ਕੀਤੇ ਖਾਦ ਪ੍ਰਬੰਧਾਂ ਦੀ ਘਾਟ ਪ੍ਰਤੱਖ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲਿਆਂ ਦੇ ਡੀਸੀ ਆ ਨੂੰ ਤਾ ਸਖ਼ਤ ਹਦਾਇਤਾਂ ਦਿੱਤੀਆਂ ਕਿ ਜਿਥੇ ਵੀ ਕਿਸਾਨ ਦੇ ਖੇਤ ਨੂੰ ਅੱਗ ਲੱਗੀ ਦਿਸੇ ਬਿਨਾਂ ਕਾਰਨ ਜਾਣੇ ਤੁਰੰਤ ਪਰਚਾ ਕਰ ਦਿਉ ਪਰ ਇਨ੍ਹਾਂ ਨੂੰ ਖਾਦ ਦੀ ਕਿਲਤ ਅਤੇ ਨਿਰਵਿਘਨ ਸਪਲਾਈ ਲਈ ਲੋੜੀਂਦੇ ਪ੍ਰਬੰਧਾਂ ਦੀ ਘਾਟ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਕਾਲਾ ਬਜ਼ਾਰੀ ਰੋਕਣ ਲਈ ਕੋਈ ਪ੍ਰਸ਼ਾਸਨਿਕ ਟੀਮਾਂ ਨਜ਼ਰੀਂ ਪੈ ਰਹੀਆਂ ਹਨ । ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜਿਥੇ ਵੀ ਉਨ੍ਹਾਂ ਨੂੰ ਡੀ ਏ ਪੀ ਖਾਦ ਦੀ  ਕਾਲਾ ਬਜ਼ਾਰੀ ਨੂੰ ਲੈ ਕੇ ਕੋਈ ਹਲਚਲ ਮਹਿਸੂਸ ਹੋਵੇ ਉਹ ਤੁਰੰਤ ਆਪਣੇ ਇਲਾਕੇ ਦੇ ਬੀਕੇਯੂ ਪੰਜਾਬ ਦੇ ਆਗੂਆਂ ਨਾਲ ਸੰਪਰਕ ਕਰਨ ਤਾਂ ਜੋ ਖਾਦ ਦੀ ਕਾਲਾ ਬਾਜ਼ਾਰੀ ਨੂੰ ਨੱਥ ਪਾਈ ਜਾ ਸਕੇ। ਅਤੇ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਕਾਲਜ ਮਾਲੇਰ ਕੋਟਲਾ ਵਿਖੇ ਖੂਨ ਦਾਨ
Next article*ਸਕੂਲਾਂ ਕਾਲਜਾਂ ਵਿੱਚ ਸ਼ੁਰੂ ਕੀਤੀ ਸਮਾਗਮਾਂ ਦੀ ਲੜੀ ਦਾ