ਸੱਤਾ ਦੀ ਮਾਸਟਰ ਚਾਬੀ ਤੋਂ ਵਗੈਰ ਕਿਸਮਤ ਦੇ ਦਰਵਾਜ਼ੇ ਨਹੀ ਖੁਰਲਣੇ —ਧਰਮਪਾਲ ਤਲਵੰਡੀ ਜੱਟਾਂ

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਭਾਰਤੀ ਸਵਿਧਾਨ ਦੇ ਰਚਨਹਾਰੇ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੇ 134ਵੇ ਜਨਮ ਦਿਨ ਨੂੰ ਸਮਰਪਿਤ ਚੇਤਨਾ ਮਾਰਚ ਦਾ ਅਜੋਜਿਨ ਕੀਤਾ ਗਿਆ। ਜਿਸ ਦੀ ਅਗਵਾਈ ਡੇਰਾ 108 ਸੰਤ ਮੇਲਾ ਰਾਮ ਜੀ ਦੇ ਮੁੱਖ ਸੇਵਾਦਾਰ 108 ਸੰਤ ਕੁਲਵੰਤ ਰਾਮ ਜੀ ਕਰ ਰਹੇ ਸਨ। ਡਾਕਟਰ ਅੰਬੇਡਕਰ ਨਗਰ ਦੀ ਪਰਕਰਮਾ ਤੋਂ ਬਾਅਦ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਤੇ ਫੁੱਲ ਮਾਲ਼ਾ ਪਾਈਆਂ ਗਈਆਂ । ਡਾਕਟਰ ਅੰਬੇਡਕਰ ਸਭਾ ਦੇ ਪ੍ਰਧਾਨ ਸ੍ਰੀ ਮੋਹਨ ਲਾਲ ਅਤੇ ਸਾਰੇ ਮੈਂਬਰਾਂ ਵੱਲੋਂ ਚੇਤਨਾ ਮਾਰਚ ਅਤੇ ਮਹਾਂਪੁਰਸ਼ਾ ਦਾ ਸਵਾਗਤ ਕੀਤਾ ਗਿਆ । ਇਸ ਮੌਕੇ ਤੇ ਸ੍ਰੀ ਸੰਤ ਕੁਲਵੰਤ ਰਾਮ ਜੀ ਅਤੇ ਸਾਈਂ ਪੱਪਲ ਸ਼ਾਹ ਜੀ ਵੱਲੋਂ ਬਾਬਾ ਸਾਹਿਬ ਦੁਆਰਾ ਔਰਤਾਂ ਤੇ ਕੀਤੇ ਪਰਉਪਕਾਰ ਤੋਂ ਜਾਣੂ ਕਰਵਾਇਆ। ਇਸ ਮੌਕੇ ਪੁਰਾਣੇ ਮਿਸ਼ਨਰੀ ਸਾਥੀ ਧਰਮ ਪਾਲ ਤਲਵੰਡੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੱਤਾ ਦੀ ਚਾਬੀ ਤੋਂ ਬਿਨਾਂ ਕਿਸਮਤ ਦੇ ਦਰਵਾਜ਼ੇ ਨਹੀਂ ਖੁਲਣੇ। ਬਾਬਾ ਸਾਹਿਬ ਨੇ ਵੋਟ ਦਾ ਹੱਕ ਲੈਕੇ ਦਿੱਤਾ ਇਸ ਦੀ ਸਹੀ ਵਰਤੋਂ ਕਰਕੇ ਆਪਣਾਂ ਰਾਜ ਭਾਗ ਲਿਆਓ। ਇਸ ਮੌਕੇ ਤੇ ਕੁਲਵਿੰਦਰ ਭੁਲਾ ਰਾਈ ਨੇ ਵੀ ਵਿਚਾਰ ਰੱਖੇ ਇਸ ਮੌਕੇ ਤੇ ਸ੍ਰੀ ਮੋਹਨ ਲਾਲ ਪ੍ਰਧਾਨ, ਸਰਪੰਚ ਲਖਵੀਰ ਲਾਲ, ਸੁਰਿੰਦਰ ਭਰੋ ਮਜਾਰਾ ਅਵਤਾਰ ਸਿੰਘ, ਦੇਸਰਾਜ,ਰਣਜੀਤ ਪਾਲ, ਸਰਜੀਤ ਪਾਲ,ਨਿਰਮਲ ਰਾਮ, ਬਾਬਾ ਸੋਹਣ ਲਾਲ ਕਲਸੀ ਨਿੱਕੂ, ਕੁਲਵੰਤ ਰਾਮ ਅਤੇ ਸਾਡੀਆਂ ਬਹੁਤ ਹੀ ਸਤਿਕਾਰ ਯੋਗ ਭੈਣਾਂ ਮਾਤਾਵਾਂ ਬੱਚੇ ਬਜ਼ੁਰਗ ਅਤੇ ਵੱਡੀ ਗਿਣਤੀ ਵਿੱਚ ਬਜ਼ੁਰਗ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਮਾਹਿਲ ਗਹਿਲਾਂ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮ ਦਿਨ ਤੇ ਜੀਵਨ ਮਹਿੰਮੀ ਨੇ ਆਪਣੇ ਮਹਾਂਪੁਰਸ਼ਾਂ ਦੇ ਮਿਸ਼ਨ ਗਾ ਕੇ ਮਿਸ਼ਨਰੀ ਹੋਣ ਦਾ ਸਬੂਤ ਦਿੱਤਾ।
Next articleਪਿੰਡ ਸੱਲ੍ਹਾ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ।