ਕਪੂਰਥਲਾ (ਕੌੜਾ)- ਮਾਸਟਰ ਕੇਡਰ ਯੂਨੀਅਨ ਦੀ ਕਪੂਰਥਲਾ ਇਕਾਈ ਦੀ ਵਿਸ਼ੇਸ਼ ਮੀਟਿੰਗ ਨਰੇਸ਼ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦੀ ਛੱਤ ਡਿੱਗਣ ਨਾਲ ਹੋਈ ਦੁਰਘਟਨਾ ਦੌਰਾਨ ਅਧਿਆਪਕਾ ਰਵਿੰਦਰ ਕੌਰ ਦੀ ਮੌਤ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਨਰੇਸ਼ ਕੋਹਲੀ, ਕੁਲਦੀਪ ਠਾਕੁਰ, ਵਿਸ਼ਵ ਦੀਪਕ ਕਾਲੀਆ, ਸੁਰਜੀਤ ਸਿੰਘ, ਹਰਮਿੰਦਰ ਸਿੰਘ ਢਿੱਲੋਂ ਆਦਿ ਇਕੱਤਰ ਆਗੂਆਂ ਨੇ ਕਿਹਾ ਕਿ ਇਸ ਘਟਨਾ ਲਈ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਮਾੜੀਆਂ ਨੀਤੀਆਂ ਜਿੰਮੇਵਾਰ ਹਨ।ਪਿਛਲੀ ਸਰਕਾਰ ਨੇ ਜਿੱਥੇ ਇਸ ਸਕੂਲ ਦੀ ਪੁਰਾਣੀ ਇਮਾਰਤ ਨੂੰ ਰੰਗ ਰੋਗਨ ਕਰਕੇ ਹੀ ਸਮਾਰਟ ਸਕੂਲ ਬਣਾ ਦਿੱਤਾ। ਉੱਥੇ ਹੁਣ ਬਦਲਾਅ ਵਾਲੀ ਸਰਕਾਰ ਨੇ ਇਸੇ ਖ਼ਸਤਾ ਹਾਲਤ ਇਮਾਰਤ ਤੇ ਹੀ ਸਕੂਲ ਔਫ ਐਮੀਨੈਂਸ ਦਾ ਫੱਟਾ ਲਾ ਦਿੱਤਾ ਅਤੇ ਅਸਲ ਹਕੀਕਤਾਂ ਸਮਝ ਕੇ ਜ਼ਮੀਨੀ ਸੁਧਾਰ ਕਰਨ ਦੀ ਥਾਂ ਸਕੂਲਾਂ ਦੀ ਇਕ ਹੋਰ ਨਵੀਂ ਵੰਨਗੀ ਰਾਹੀਂ ਰਾਜਸੀ ਹਿੱਤਾਂ ਖਾਤਰ ਸਿਰਫ ਫੋਕਾ ਪ੍ਰਚਾਰ ਕੀਤਾ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਨੂੰ ਦਾਅ ਤੇ ਲਗਾਇਆ ਗਿਆ।
ਅਧਿਆਪਕ ਆਗੂਆਂ ਨੇ ਮੰਗ ਕੀਤੀ ਦੁਰਘਟਨਾ ਦੀ ਨਿਰਪੱਖ ਜਾਂਚ ਕਰਕੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਸੰਬੰਧਿਤ ਠੇਕੇਦਾਰਾਂ ਤੇ ਸਕੂਲ ਪ੍ਰਿੰਸੀਪਲ ਸਮੇਤ ਹੋਰਨਾਂ ਜਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤੇ ਮ੍ਰਿਤਕ ਅਧਿਆਪਕ ਦੇ ਪਰਿਵਾਰ ਲਈ ਇੱਕ ਮੈਂਬਰ ਨੂੰ ਨੌਕਰੀ ਅਤੇ ਯੋਗ ਮੁਆਵਜਾ ਤੇ ਜ਼ਖ਼ਮੀਆਂ ਦਾ ਇਲਾਜ ਸਰਕਾਰੀ ਖ਼ਰਚੇ ਤੇ ਕਰਵਾਇਆ ਜਾਵੇ।ਇਸ ਮੌਕੇ
ਨਰੇਸ਼ ਕੋਹਲੀ, ਕੁਲਦੀਪ ਠਾਕੁਰ, ਵਿਸ਼ਵ ਦੀਪਕ ਕਾਲੀਆ, ਸੁਰਜੀਤ ਸਿੰਘ, ਹਰਮਿੰਦਰ ਸਿੰਘ ਢਿੱਲੋਂ , ਮਨੀਸ਼ ਸ਼ਰਮਾ,ਸ਼ਮੀਰ ਧੀਰ, ਗੋਵਿੰਦ, ਦਿਲਬਾਗ ਸਿੰਘ,ਮੰਡਲ ਕੁਮਾਰ, ਤਰਮਿੰਦਰ ਸਿੰਘ ਮੱਲ੍ਹੀ, ਸੰਦੀਪ ਸਿੰਘ ਦੁਰਗਾਪੁਰ, ਹਰਮਿੰਦਰ ਸਿੰਘ ਢਿੱਲੋਂ,ਹਰਭਜਨ ਸਿੰਘ, ਇੰਦਰਵੀਰ ਅਰੋੜਾ, ਮਨਦੀਪ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly