ਨੂਰਮਹਿਲ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਵਲੋ ਅਰੰਭੇ ਬਹੁਜਨ ਅੰਦੋਲਨ ਦੌਰਾਨ ਸਾਲ 1992 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਸਮੇਂ ਮਿਤੀ 16 ਫਰਵਰੀ, ਦਿਨ ਐਤਵਾਰ, ਸਾਲ 1992 ਨੂੰ ਹੋਏ ਨੂਰਮਹਿਲ ਸ਼ਹੀਦੀ ਕਾਂਡ ਦੇ ਸ਼ਹੀਦਾਂ ਦੇ ਸਿਰਤਾਜ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਸੱਚੇ ਸੁੱਚੇ, ਸਮਰਪਿਤ ਅਤੇ ਇਮਾਨਦਾਰ ਸਿਪਾਹੀ ਮਾਣਯੋਗ ਓਮ ਪ੍ਰਕਾਸ਼ ਜੀ ਸਿੱਧਮ ਜੀ ਦੇ ਬੇਟੇ ਮਾਣਯੋਗ ਜਸਵੰਤ ਸਿੱਧਮ ਜੀ ਅੱਜ ਦਿੱਲ ਦਾ ਦੌਰਾ ਪੈਣ ਕਾਰਨ ਸਾਡੇ ਵਿਚਕਾਰ ਨਹੀਂ ਰਹੇ। ਜਸਵੰਤ ਜੀ ਬਹੁਤ ਹੀ ਦਿਲਦਾਰ ਅਤੇ ਹੱਕ ਸੱਚ ਲਈ ਖੜ੍ਹਨ, ਅੜਨ ਤੇ ਲੜਨ ਵਾਲੇ ਦਮਦਾਰ ਮਿਸ਼ਨਰੀ ਇਨਸਾਨ ਸਨ। ਓਹਨਾ ਦੇ ਪਰਿਵਾਰ ਵੱਲੋਂ ਦਿੱਤੀ ਗਈ ਸ਼ਹਾਦਤ ਵਜੋਂ ਓਹਨਾ ਨੂੰ ਸਰਕਾਰ ਵਲੋਂ ਸਰਕਾਰੀ ਨੌਕਰੀ ਦਿੱਤੀ ਗਈ ਸੀ ਅਤੇ ਉਹ ਲਮੇਂ ਅਰਸੇ ਤੋਂ ਤਹਿਸੀਲ ਕੰਪਲੈਕਸ ਫਿਲੌਰ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਕਰੀਬ ਇੱਕ ਮਹੀਨੇ ਪਹਿਲਾ ਉਹਨਾਂ ਦੀ ਪਤਨੀ ਦੀ ਵੀ ਬੇਵਕਤੀ ਮੌਤ ਹੋ ਗਈ ਸੀ। ਉਹਨਾਂ ਦੇ ਭਰ ਜਵਾਨੀ ਵਿੱਚ ਬੇਵਕਤ ਦੁਨੀਆ ਤੋਂ ਰੁਖ਼ਸਤ ਕਰ ਜਾਣ ਨਾਲ ਸਮਾਜ, ਕੌਮ ਅਤੇ ਮਿਸ਼ਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਲਫ਼ਜ਼ਾਂ ਦੀ ਥੋੜ ਹੋਣ ਕਾਰਣ ਇਹੀ ਕੁੱਝ ਲਿੱਖ ਸਕਣ ਦੀ ਹਿੰਮਤ ਕਰ ਸਕਿਆ ਹਾਂ। ਦਿੱਲ ਦੀਆਂ ਦਿੱਲ ਵਿੱਚ ਹੀ ਲੈ ਗਏ ਅੰਬੇਡਕਰੀ ਮਿਸ਼ਨਰੀ ਸਾਥੀ ਨੂੰ ਨੀਲਾ ਸਲਾਮ। ਜਿਸ ਨਾਲ ਬਹੁਜਨ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜਿਹੜਾ ਕਿ ਕਦੇ ਪੂਰਾਂ ਨਹੀਂ ਹੋਵੇਗਾ ਇਸ ਲਈ ਬਹੁਜਨ ਸਮਾਜ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



