ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜਾ ਦਵਾਉਣ ਲਈ 11 ਸਤੰਬਰ ਤੋਂ ਮੋਰਚਾ ਜਾਰੀ

ਕੈਪਸਨ:- ਧਰਨੇ ਨੂੰ ਸੰਬੋਧਨ ਕਰਦੇ ਹੋਏ ਬੀ ਕੇ ਯੂ ਦੇ ਜ਼ਿਲ੍ਹਾ ਯੂਥ ਪ੍ਰਧਾਨ ਸੁਖ ਗਿੱਲ
ਕਿਸਾਨਾਂ ਨੇ ਧਰਮਕੋਟ ਵਿਖੇ ਆਪ ਦੇ ਆਗੂ ਲਾਡੀ ਢੋਸ ਦੇ ਦਫਤਰ ਦਾ ਕੀਤਾ ਹੈ ਘਿਰਾਓ
ਧਰਮਕੋਟ ( ਸੁਖਵਿੰਦਰ ਖਿੰਡਾ)-ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਦੂਜੇ ਦਿਨ ਧਰਮਕੋਟ ਦੇ ਵਿਧਾਇਕ  ਲਾਡੀ ਢੋਸ ਦੇ ਦਫਤਰ ਅੱਗੇ ਕਿਸਾਨਾਂ ਦਾ ਰੋਸ ਧਰਨਾਂ ਜਾਰੀ ਰਿਹਾ,ਇਸ ਧਰਨੇ ਵਿੱਚ ਹਰ ਰੋਜ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਮਜਦੂਰ ਅਤੇ ਔਰਤਾਂ ਹਿੱਸਾ ਲੈ ਰਹੇ ਹਨ।ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਹਾਜਰ ਰਹੇ ਜਿਨਾਂ ਵਿੱਚੋਂ ਬੀਕੇਯੂ ਪੰਜਾਬ ਤੋਂ ਸੁੱਖ ਗਿੱਲ ਜਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ,ਸੂਰਤ ਸਿੰਘ ਕਾਮਰੇਡ ਕੁਲ ਹਿੰਦ ਕਿਸਾਨ ਸਭਾ,ਕੁਲਜੀਤ ਸਿੰਘ ਭੋਲਾ ਕਿਰਤੀ ਕਿਸਾਨ ਯੂਨੀਅਨ ਪੰਜਾਬ,ਮੋਹਣ ਸਿੰਘ ਜੀਂਦੜਾ ਬੀਕੇਯੂ ਲੱਖੋਵਾਲ,ਮੇਜਰ ਸਿੰਘ ਦਬੁੱਰਜੀ ਜਿਲ੍ਹਾ ਪ੍ਰਧਾਨ ਇੰਡੀਅਨ ਫਾਰਮਰ ਐਸੋਸੀਏਸ਼ਨ,ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਕੌਮੀ ਕਿਸਾਨ ਯੂਨੀਅਨ ਦੇ ਆਗੂ ਰਾਜਾ ਘੱਲ ਕਲਾਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ।ਬੁਲਾਰਿਆਂ ਨੇ ਬੋਲਦਿਆਂ ਕਿਹਾ ਕੇ ਪੰਜਾਬ ਸਰਕਾਰ ਜਾਂ ਤਾਂ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਆਵਜਾ ਦੇਵੇ ਨਈ ਇਹ ਸੰਘਰਸ਼ ਦਿਨੋ ਦਿਨ ਤੇਜ ਹੁੰਦਾ ਜਾਵੇਗਾ।
ਇਸ ਮੌਕੇ ਸੁੱਖਾ ਸਿੰਘ ਵਿਰਕ ਜਿਲ੍ਹਾ ਪ੍ਰਧਾਨ,ਜਸਕਰਨ ਸਿੰਘ ਚੱਕ ਤਾਰੇ ਵਾਲਾ,ਹਰਦਿਆਲ ਸਿੰਘ ਘਾਲੀ,ਦਵਿੰਦਰ ਸਿੰਘ ਕੋਟ,ਪਸ਼ੌਰ ਸਿੰਘ,ਸਾਬ ਦਾਨੇਵਾਲਾ,ਮੰਨਾ ਬੱਡੂਵਾਲਾ,ਭਜਨ ਸਿੰਘ,ਪੂਰਨ ਸਿੰਘ ਗਿੱਲ,ਗੁਰਚਰਨ ਸਿੰਘ ਲਾਟੀ,ਨਿਰਮਲ ਸਿੰਘ ਬੱਡੂਵਾਲ,ਤਲਵਿੰਦਰ ਗਿੱਲ,ਲਾਲਜੀਤ ਭੁੱਲਰ,ਹਰਮਨ ਸਿੰਘ ਦਾਨੇਵਾਲਾ,ਦਲਜੀਤ ਸਿੰਘ ਸਰਪੰਚ,ਡਾ.ਸਰਤਾਜ ਸਿੰਘ ਧਰਮਕੋਟ,ਜਸਵੰਤ ਸਿੰਘ,ਕਰਮਜੀਤ ਸਿੰਘ,ਸੁਖਚੈਨ ਸਿੰਘ,ਨਵਨੀਤ ਸਿੰਘ,ਸੁਖਚੈਨ ਸਿੰਘ ਲੱਖੋਵਾਲ,ਨਰਿੰਦਰ ਸਿੰਘ ਬੁੱਕਣਵਾਲਾ,ਲੱਖਾ ਜੁਲਕਾ,ਆਦਿ ਕਿਸਾਨ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੋਟਰੀ ਕਲੱਬ ਕਪੂਰਥਲਾ ਇਲੀਟ ਨੇ ਅਧਿਆਪਕ ਦਿਵਸ ਸਬੰਧੀ ਸਮਾਗਮ ਕਰਵਾਇਆ
Next articleਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਕਪੂਰਥਲਾ ਵਲੋਂ ਕਨਵੈਨਸ਼ਨ ਕੀਤੀ ਗਈ