ਕਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਮੰਗਲ ਹਠੂਰ ਦਾ ਕਰਵਾਇਆ ਗਿਆ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ

ਪ੍ਰਸਿੱਧ ਸ਼ਾਇਰ ਨਾਵਲਕਾਰ ਗੀਤਕਾਰ ਮੰਗਲ ਹਠੂਰ ਦੇ ਕਰਵਾਏ ਗਏ ਐਡਮਿੰਟਨ ਪ੍ਰੋਗਰਾਮ ਦੀਆਂ ਵੱਖ ਵੱਖ ਝਲਕੀਆਂ । (ਕੁਲਦੀਪ ਚੁੰਬਰ)

ਕਨੇਡਾ ਵੈਨਕੂਵਰ (ਕੁਲਦੀਪ ਚੁੰਬਰ)-ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ “ਮੰਗਲ ਹਠੂਰ” ਅੱਜ ਕੱਲ੍ਹ ਕਨੇਡਾ ਅਮਰੀਕਾ ਫੇਰੀ ਤੇ ਆਏ ਹੋਏ ਹਨ ਅਤੇ ਉਹਨਾਂ ਨੂੰ ਪੰਜਾਬੀਆਂ ਵੱਲੋਂ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਭਰਪੂਰ ਪਿਆਰ ਮਿਲ ਰਿਹਾ ਹੈ। ਹਾਲ ਹੀ ਵਿੱਚ ਉਹਨਾਂ ਦੀ ਇੱਕ ਸੰਗੀਤਕ ਸ਼ਾਮ ਐਡਮਿੰਟਨ ਵਿਖੇ ਰੱਖੀ ਗਈ। ਇਸ ਪ੍ਰੋਗਰਾਮ ਨੂੰ ਸਾਹਿਤ ਪ੍ਰੇਮੀ ਹਰਪ੍ਰੀਤ ਸਿੰਘ ਥਿੰਦ , ਰਮਨ ਥਿੰਦ ਅਤੇ ਉਹਨਾਂ ਦੇ ਸੱਜਣਾਂ ਮਿੱਤਰਾਂ ਵਲੋਂ ਐਡਮਿੰਟਨ ਵਿੱਚ ਮੰਗਲ ਹਠੂਰ ਦੇ ਨਾਮ ਆਯੋਜਿਤ ਕੀਤਾ ਗਿਆ। ਜਿੱਥੇ ਮੰਗਲ ਹਠੂਰ ਨੇ ਆਪਣੀ ਸ਼ਾਇਰੀ ਦਾ ਇਸ ਮੌਕੇ ਚੋਖਾ ਰੰਗ ਬੰਨ੍ਹਿਆ ਉਥੇ ਕੇਵਲ ਜਲਾਲਦੀਵਾਲ ਨੇ ਵੀ ਕੁਲਦੀਪ ਮਾਣਕ ਸਾਹਿਬ ਜੀ ਦੀ ਚਾਦਰ ਗੀਤ ਨਾਲ ਹਾਜ਼ਰੀ ਲਵਾਈ। ਹੋਰ ਸੱਜਣਾਂ ਨੇ ਵੀ ਆਪਣੇ ਵਿਚਾਰ ਰੱਖੇ।ਇਸ ਸਮੇਂ ਹਰਪ੍ਰੀਤ ਸਿੰਘ ਥਿੰਦ, ਰਮਨਦੀਪ ਸਿੰਘ ਥਿੰਦ,ਕੇਵਲ ਸਿੰਘ ਜਲਾਲਦੀਵਾਲ,ਮਨਿੰਦਰ ਸਿੰਘ, ਆਕਾਸ਼ ਸਿੰਘ, ਅਕਾਸ਼ ਅਨੇਜਾ, ਗੁਰਪ੍ਰੀਤ ਸਰਾਂ, ਲਵਪ੍ਰੀਤ ਸਿੰਘ, ਪ੍ਰਸਿੱਧ ਗਾਇਕ ਅੰਮ੍ਰਿਤ ਪਾਲ,ਸੈਰੀ ਡੀ ਸੀ, ਸ਼ੈਂਕੀ, ਕਾਰਤਿਕ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ। ਸਾਰਿਆਂ ਨੇ ਰਾਤ ਦੇਰ ਤੱਕ ਸ਼ਾਇਰੀ ਦਾ ਅਨੰਦ ਮਾਣਿਆਂ। ਮੰਗਲ ਹਠੂਰ ਦੀ 15 ਵੀਂ ਕਿਤਾਬ “ਪਿੰਡ ਦਾ ਗੇੜਾ” ਵੀ ਰੂ ਬਰੂ ਕੀਤੀ ਗਈ।। ਅਖ਼ੀਰ ਵਿਚ ਮੰਗਲ ਹਠੂਰ ਨੇ ਸਾਰੇ ਸੱਜਣਾਂ ਮਿੱਤਰਾਂ ਅਤੇ  ਸੱਥ ਮੈਂਬਰਾਂ ਦਾ ਧੰਨਵਾਦ ਕੀਤਾ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ. ਪ੍ਰਾ. ਸਕੂਲ, ਭੋਡੀਪੁਰ ਦੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ 
Next articleਪਾਣੀ ਬਚਾਓ ਜੀਵਨ ਬਚਾਓ