(ਸਮਾਜ ਵੀਕਲੀ)
ਬੇਸ਼ੱਕ ਤੜੀ ਜਮਾਵੇ,ਪਾਣੀ ਭਰਦਾ ਬੰਦਾ।
ਅਕਸਰ ਰਹਿੰਦਾ ਘਰਵਾਲੀ, ਤੋਂ ਡਰਦਾ ਬੰਦਾ।
ਮੁੱਖ ਮੰਤਰੀ,ਐਮ ਪੀ ਠਾਣੇਦਾਰ ਦੋਸਤੋ।
ਰੋਅਬ ਦਿਖਾਉਣ ਬਥੇਰਾ ਜਾਕੇ ਬਾਹਰ ਦੋਸਤੋ।
ਘਰ ਵਿੱਚ ਆਕੇ ਜਮਾਂ ਉਫ ਨਹੀਂ ਕਰਦਾ ਬੰਦਾ।
ਪਤਾ ਨਹੀਂ ਕਿਉਂ ਘਰਵਾਲੀ ਤੋਂ ਡਰਦਾ ਬੰਦਾ।
ਰਿਸ਼ਤਾ ਐਸਾ ਹੋਰ ਕਿਸੇ ਨਾਲ਼ ਜੁੜਦਾ ਨਹੀਂਓ।
ਪਤਨੀ ਜੀ ਦਾ ਕਦੇ ਵੀ ਕਹਿਣਾ ਮੁੜਦਾ ਨਹੀਂਓ ।
ਗੁੱਸਾ ਵੀ ਹੈ ਹੱਸ ਹੱਸ ਸੀਨੇ ਜਰਦਾ ਬੰਦਾ।
ਪਤਾ ਨਹੀਂ ਕਿਉਂ ਘਰਵਾਲੀ ਤੋਂ ਡਰਦਾ ਬੰਦਾ।
ਖ਼ਾਨ ਜਿਹਾ ਵਿਆਹ ਸ਼ਾਦੀ ਵਿੱਚ ਜਾਕੇ ਸ਼ਰਮਾਵੇ।
ਵਹੁਟੀ ਹੋਵੇ ਨਾਲ਼ ਸੋਚਕੇ ਕਦਮ ਟਿਕਾਵੇ।
ਕਾਮੀ ਵਾਲੇ ਕੀ ਕਰੇ ਬਈ ਮਰਦਾ ਬੰਦਾ।
ਘਰਵਾਲੀ ਤੋਂ ਕਾਹਤੋਂ ਐਨਾਂ ਡਰਦਾ ਬੰਦਾ।
ਸੁਕਰ ਦੀਨ ਕਾਮੀਂ ਖੁਰਦ



