(ਸਮਾਜ ਵੀਕਲੀ)
ਬਾਪ ਆਖਦੇ ਮੇਰੀ ਬੇਟੀ
ਭਾਈ ਆਖਦਾ ਮੇਰੀ ਭੈਣ
ਪਤੀ ਆਖਦਾ ਮੇਰੀ ਤ੍ਰੀਮਤ
ਪਾਈ ਰੱਖੇ ਨੀਵੀਂ
ਕਿਸੇ ਓਪਰੇ ਨਾਲ ਹੱਸੇ ਨਾ
ਤੱਕੇ ਨਾ ਸਿਰ ਉਠਾ ਕੇ
ਦੁੱਖ ਸੁੱਖ ਕਿਸੇ ਨੂੰ ਦੱਸੇ ਨਾ
ਸੱਤ ਪਰਦਿਆਂ ‘ਚ ਰਹੇ
ਤਾਂ ਸਾਰੇ ਖੁਸ਼
ਪਰ ਆਪ ਮਾਣੇ ਪੂਰਨ ਆਜ਼ਾਦੀ
ਬੇਗਾਨੀ ਘਾਹ ਲੱਗੇ ਸ਼ਹਿਜ਼ਾਦੀ
ਇਹ ਮਾਨਸਿਕਤਾ ਸਮਝ ਨਾ ਆਵੇ
ਪੜ੍ਹ ਲਿਖ ਕੇ ਵੀ
ਕਿਓਂ ਇਸ ਦੌਰ ਵਿਚ
ਰਿਸ਼ਤਿਆਂ ਦੀ ਟੁੱਟ-ਭੱਜ
ਵੱਧਦੀ ਜਾਵੇ ।
ਜਸਪ੍ਰੀਤ ਕੌਰ ਫ਼ਲਕ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly