(ਸਮਾਜ ਵੀਕਲੀ)
ਪੰਜਾਬ ਵਿੱਚ ਖੇਤੀ ਨਾਲ ਜੁੜੇ ਹੋਏ ਕਾਮਿਆਂ ਦੀਆਂ ਖ਼ੁਦਕੁਸ਼ੀਆਂ ਦਾ ਵੀ ਅੰਕੜਾ ਸਾਹਮਣੇ ਆਉਂਦਾ ਹੈ। ਸਾਡੇ ਜੋ ਕਿਸਾਨ ਭਰਾ ਖੇਤ ਮਜ਼ਦੂਰ ਬਣ ਚੁੱਕੇ ਹਨ। ਜਿਨ੍ਹਾਂ ਤੇ ਕਰਜ਼ਿਆਂ ਦਾ ਬੋਝ ਹੋਣ ਕਰਕੇ ਉਹ ਕਰਜ਼ੇ ਨਹੀਂ ਉਤਾਰ ਸਕੇ , 79% ਮਾਮਲਿਆਂ ਚ ਖੁਦਕੁਸ਼ੀ ਕਰਨ ਦਾ ਮਾਮਲਾ ਇੰਨਾ ਟੱਬਰਾਂ ਦੇ ਭਾਰੇ ਕਰਜ਼ੇ ਦਾ ਹੋਣਾ ਹੈ ।26% ਮਾਮਲਿਆਂ ਚ ਖੁਦਕੁਸ਼ੀ ਕਾਰਨ ਸਮਾਜਿਕ ਆਰਥਿਕ ਕਾਰਨ ਦੱਸਿਆ ਗਿਆ ਹੈ । ਇਸ ਤੋਂ ਬਾਅਦ ਇਨ੍ਹਾਂ ਦਾ ਕੋਈ ਵੀ ਕਮਾਉਣ ਵਾਲਾ ਜੀ ਨਹੀਂ ਬਚਦਾ ,ਇਸ ਲਈ ਇਸ ਟੱਬਰ ਦੀ ਹਾਲਤ ਬਹੁਤ ਖ਼ਰਾਬ ਹੋ ਜਾਂਦੀ ਹੈ । ਦਿਹਾੜੀ ਕਰਨਾ ਹੀ ਇਕ ਕਮਾਈ ਦਾ ਸਾਧਨ ਬਣ ਜਾਂਦਾ ਹੈ । ਸਾਨੂੰ ਸਾਡੇ ਵੇਲਿਆਂ ਦੀ ਕੌੜੀ ਹਕੀਕਤ ਨਾਲ ਰੂਬਰੂ ਕਰਵਾਉਂਦਾ ਹੈ ।ਸਾਡੇ ਮੌਜੂਦਾ ਸਮਾਜਿਕ ਪ੍ਰਬੰਧ ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ।
ਨਾਲ ਹੀ ਸਾਨੂੰ ਨਸੀਹਤ ਦਿੰਦਾ ਹੈ, ਕਿ ਦਿਹਾੜੀਦਾਰ ਕਾਮਿਆਂ ਦੀ ਸੂਖ਼ਮ ਗੰਢਾਂ ਨੂੰ ਖੋਲ੍ਹਣ ਦੀ ਲੋੜ ਹੈ । ਦਿਹਾੜੀਦਾਰ ਦਿਹਾੜੀ ਲਾਉਂਦਾ ਹੈ। ਪਰ ਉਸ ਨੂੰ ਪੂਰੀ ਦਿਹਾੜੀ ਸਨਅਤਕਾਰ ਨਹੀਂ ਦਿੰਦੇ। ਉਸ ਤੋਂ ਕੰਮ ਵੀ ਦੁੱਗਣਾ ਲਿਆ ਜਾਂਦਾ ਹੈ ।ਦਿਹਾੜੀਦਾਰ ਦੇ ਪਰਿਵਾਰ ਦੀ ਹਾਲਤ ਬਹੁਤ ਕਮਜ਼ੋਰ ਹੁੰਦੀ ਹੈ ।ਦਿਹਾੜੀਦਾਰ ਜਿੰਨੀ ਕਮਾਈ ਸਨਅਤਕਾਰਾਂ ਨੂੰ ਕਰ ਕੇ ਦਿੰਦੇ ਹਨ ।ਉਸ ਤੋਂ ਇਨ੍ਹਾਂ ਨੂੰ ਚੌਥਾ ਹਿੱਸਾ ਵੀ ਦਿਹਾੜੀ ਨਹੀਂ ਮਿਲਦੀ। ਇਨ੍ਹਾਂ ਦੀ ਕਮਾਈ ਸਿਰਫ਼ ਇੰਨੀ ਹੁੰਦੀ ਹੈ। ਉਹ ਕਈ ਵਾਰ ਨਿੱਤ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੇ। ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਕੋਲ ਭਵਿੱਖ ਵਿੱਚ ਕਿਸੇ ਸੰਕਟ ਦੀ ਕੋਈ ਬੱਚਤ ਨਹੀਂ ਹੁੰਦੀ।
ਹਰ ਰੋਜ਼ ਢਿੱਡ ਅੰਦਰਲੀ ਅੱਗ ਨੂੰ ਮਘਦਾ ਰੱਖਣ ਲਈ ਇਨ੍ਹਾਂ ਨੂੰ ਕੰਮ ਕਰਨਾ ਪੈਂਦਾ ਹੈ ।ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਦੇ ਕਾਰਨ ਕਿਸਾਨਾਂ ਦੇ ਕਰਜ਼ਿਆਂ ਦੇ ਕਾਰਨ ,ਕੁਝ ਸਾਡੇ ਕਿਸਾਨ ਕਾਮੇ ਵੀ ਦਿਹਾੜੀਦਾਰ ਬਣ ਗਏ ਹਨ ।ਕਿਸਾਨ ਮਜ਼ਦੂਰ ਤੋਂ ਬਿਨਾਂ ਨਹੀਂ ਜਿਉਂਦਾ ਰਹਿ ਸਕਦਾ, ਤੇ ਮਜ਼ਦੂਰ ਕਿਸਾਨ ਤੋਂ ਬਿਨਾਂ ਨਹੀਂ। ਇਨ੍ਹਾਂ ਦੇ ਅਸਲ ਇਹੀ ਲੋਕ ਹਨ ਜਿਨ੍ਹਾਂ ਬਿਨਾਂ ਕੋਈ ਵੀ ਦੇਸ਼ ਅੰਨ ਦਾ ਇੱਕ ਦਾਣਾ ਤੱਕ ਪੈਦਾ ਨਹੀਂ ਕਰ ਸਕਦਾ ।ਜੋ ਕਿਸੇ ਵੀ ਦੇਸ਼ ਲਈ ਬਹੁਤ ਗਿਣਤੀ ਬਣਦੇ ਹਨ ।ਜਿਨ੍ਹਾਂ ਮਜ਼ਦੂਰ ਲੋਕ ਕਮਾਉਂਦੇ ਹਨ ਉਨ੍ਹਾਂ ਹੀ ਇਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਬਣਦਾ ਹੈ ।ਕਰੋਣਾ ਦੀ ਬਿਮਾਰੀ ਕਰਕੇ ਮਜ਼ਦੂਰਾਂ ਦੀਆਂ ਦਾ ਕੰਮ ਵੀ ਲਗਪਗ ਖ਼ਤਮ ਹੋ ਚੁੱਕਾ ਹੈ ।ਹੁਣ ਇਨ੍ਹਾਂ ਨੂੰ ਆਪਣੀ ਦਿਹਾੜੀ ਤੇ ਪਰਿਵਾਰ ਦੀ ਚਿੰਤਾ ਸਤਾ ਰਹੀ ਹੈ ।
ਕਿਸਾਨਾਂ ਲਈ ਵੀ ਹਰ ਤਰਾ ਦੀਆਂ ਮਸ਼ੀਨਾਂ ਆਉਣ ਕਰਕੇ ਦਿਹਾੜੀਦਾਰ ਦਾ ਵੀ ਕੰਮ ਘਟ ਗਿਆ ਹੈ ।ਸਾਡੇ ਮੰਤਰੀ ਸਿਰਫ ਵੋਟਾ ਲਈ ਇਨ੍ਹਾਂ ਦੇ ਉਦਾਸ ਵਿਹੜਿਆਂ ਦੇ ਦਰਸ਼ਨ ਜ਼ਰੂਰ ਕਰਦੇ ਹਨ ।ਮਜ਼ਦੂਰਾਂ ਦੀ ਆਪਣੀ ਕੋਈ ਜਥੇਬੰਦੀ ਨਾ ਹੋਣ ਕਰਕੇ ਇਨ੍ਹਾਂ ਨੂੰ ਹਰ ਪਾਸੇ ਬੇਰੁਖ਼ੀ ਝੱਲਣੀ ਪੈਂਦੀ ਹੈ ।ਸਰਕਾਰ ਨੂੰ ਚਾਹੀਦਾ ਹੈ ਕਿ ਮਜ਼ਦੂਰਾਂ ਦੀਆਂ ਸਹੂਲਤਾਂ ਵੱਲ ਵੀ ਧਿਆਨ ਦਿੱਤਾ ਜਾਵੇ ।ਉਨ੍ਹਾਂ ਦੀ ਇਕ ਤਰ੍ਹਾਂ ਦੀ ਮਜ਼ਦੂਰੀ ਦਾ ਰੇਟ ਬੰਨ੍ਹਿਆ ਜਾਵੇ ।ਤਾਂ ਜੋ ਉਹ ਇਸ ਖੱਜਲ ਖੁਆਰੀ ਤੋਂ ਬਚ ਸਕਣ।ਮਜ਼ਦੂਰਾਂ ਦੀਆਂ ਸਿਹਤ ਸਹੂਲਤਾਂ ਵੱਲ ਵੀ ਧਿਆਨ ਦਿੱਤਾ ਜਾਵੇ ।ਤਾਂ ਜੋ ਇਹ ਆਪਣੇ ਪਰਿਵਾਰ ਨੂੰ ਪਾਲ ਸਕਣ ,ਤੇ ਰੋਜ਼ੀ ਰੋਟੀ ਦੀ ਸਮੱਸਿਆ ਖਤਮ ਹੋ ਜਾਵੇ ।
ਦਵਿੰਦਰ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly