*ਸਮਾਜਿਕ ਕੁਰੀਤੀਆਂ ਨੂੰ ਠੱਲ ਪਾਉਣਾ ਸਮੇਂ ਦੀ ਲੋੜ*
ਅੱਪਰਾ, ਸਮਾਜ ਵੀਕਲੀ-ਵਰਤਮਾਨ ਸਮੇਂ ’ਚ ਰਾਜਨੀਤੀ ਬੜੀ ਹੀ ਦੂਸ਼ਣ ਭਰੀ ਹੋ ਗਈ ਹੈ। ਹਰ ਇੱਕ ਰਾਜਨੇਤਾ ਇੱਕ ਦੂਸਰੇ ਦੇ ਉੱਪਰ ਮਰਿਆਦਾਵਾਂ ਦਾ ਘਾਣ ਕਰਕੇ ਦੂਸ਼ਣਬਾਜ਼ੀ ਕਰ ਰਹੇ ਹਨ। ਇਸ ਲਈ ਵਰਤਮਾਨ ਸਮੇਂ ਦੀ ਮੁੱਖ ਲੋੜ ਹੈ ਕਿ ਰਾਜਨੀਤੀ ਦਾ ਮੁੱਖ ਉਦੇਸ਼ ਸਮਾਜ ਦਾ ਪਹਿਲ ਦੇ ਆਧਾਰ ’ਤੇ ਸਰਵਪੱਖੀ ਵਿਕਾਸ ਕਰਨਾ ਹੋਣਾ ਚਾਹੀਦਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰਾਜਵੀਰ ਸੋਢੀ ਗੜ੍ਹੀ ਉੱਘੇ ਵਪਾਰੀ ਤੇ ਨਬਰੰਦਾਰ ਪਰਮਜੀਤ ਸਿੰਘ ਢਿੱਲੋਂ ਮੰਡੀ ਨੇ ਕਰਦਿਆਂ ਕਿਹਾ ਕਿ ਸਮੇਂ ਦੀ ਮੁੱਖ ਲੋੜ ਸਿਹਤ, ਸਿੱਖਿਆ ਤੇ ਰੋਜ਼ਗਾਰ ਹੈ।
ਇਸ ਲਈ ਸਰਕਾਰਾਂ ਨੂੰ ਇਨਾਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹਲ ਕਰਨਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਸਮਾਜ ਨੂੰ ਵੀ ਸਮਾਜਿਕ ਕੁਰੀਤੀਆਂ ਕਿਲਾਫ਼ ਕਿਜੁੱਟ ਹੋਣ ਦੀ ਲੋੜ ਹੈ। ਸੋਢੀ ਤੇ ਢਿੱਲੋਂ ਨੇ ਕਿਹਾ ਕਿ ਜੇਕਰ ਲੋਕ ਜਾਗਰੂਕ ਹੋਣਗੇ ਤਾਂ ਰਾਜਨੇਤਾ ਵੀ ਆਪਣਾ ਫ਼ਰਜ ਪਛਾਣਦੇ ਹੋਏ ਲੋਕ ਸੇਵਾ ਦੇ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਨਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly